03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਵਾਬ ਕਪੂਰ ਸਿੰਘ ਕਿਲ੍ਹੇ 'ਚ ਸਮਾਗਮ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ : ਮਾ. ਜੌਹਰ ਸਿੰਘ

ਅਜੀਤ ਡੈਸਕ 28-03-2026
ਘੱਲੂਘਾਰਾ ਸਾਹਿਬ, 27 ਮਾਰਚ (ਪਰਮ ਮਿਨਹਾਸ)- ਨਵੇਂ ਉਸਾਰੇ ਗਏ ਨਵਾਬ ਕਪੂਰ ਸਿੰਘ ਕਿਲ੍ਹੇ 'ਚ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਕਰਵਾਈਆਂ ਜਾ ਰਹੀਆਂ ਹਨ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਾ. ਜੌਹਰ ਸਿੰਘ ਨੇ ਦੱਸਿਆ ਕਿ ਨਵਾਬ ਕਪੂਰ ਸਿੰਘ ਨਿੱਘੀ ਯਾਦ 'ਚ ਨਵੇਂ ਉਸਾਰੇ ਕਿਲ੍ਹੇ 'ਚ 5 ਅਪ੍ਰੈਲ ਦਿਨ ਐਤਵਾਰ ਨੂੰ ਅਖੰਡ ਪਾਠ ਦੇ ਭੋਗ ਪੈਣਗੇ | ਪਹਿਲੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਗੁਰਚਰਨ ਸਿੰਘ ਵਲੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਉਹ ਅਸਥਾਨ ਹੈ ਜਿੱਥੇ ਬੈਠ ਕੇ ਨਵਾਬ ਕਪੂਰ ਸਿੰਘ ਜਰਨੈਲਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਯੁੱਧ ਦੀ ਨੀਤੀ ਪਾਰ ਕਰ ਕੇ ਦੁਸ਼ਮਣ 'ਤੇ ਹੱਲਾ ਬੋਲਦੇ ਰਹੇ ਹਨ ਤੇ ਗੁਰਮਤਿ ਵਿਚਾਰਾਂ ਕਰਦੇ ਹੋਏ ਇਸ ਅਸਥਾਨ 'ਤੇ ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਸਨ | ਇਸ ਮੌਕੇ ਉਂਕਾਰ ਸਿੰਘ ਕਾਹਨੂੰਵਾਨ, ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਦਰਸ਼ਨ ਸਿੰਘ ਸੱਲੋਪੁਰ, ਮਾ. ਸਰਵਨ ਸਿੰਘ, ਗੁਰਦਿਆਲ ਸਿੰਘ ਬਜਾੜ, ਹਰਭਜਨ ਸਿੰਘ ਲਾਧੂਪੁਰ, ਮਾਸਟਰ ਕਰਨੈਲ ਸਿੰਘ, ਭਾਗ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਬਾਬਾ ਬੋਹੜ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਰ ਵਿਚ ਡੀਜ਼ਲ ਪਾਉਣ ਨੂੰ ਲੈ ਕੇ ਕਿਸਾਨ ਆਗੂ ਤੇ ਪੈਟਰੋਲ ਪੰਪ ਪ੍ਰਬੰਧਕਾਂ 'ਚ ਹੋਈ ਤਕਰਾਰਬਾਜ਼ੀ ਅਗਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।