ਅੱਚਲ ਸਾਹਿਬ, 26 ਮਾਰਚ (ਗੁਰਚਰਨ ਸਿੰਘ)- ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਬੱਲਾ ਵਾਲਿਆਂ ਦੀ ਯਾਦ ਵਿਚ ਸਾਲਾਨਾ ਕਬੱਡੀ ਕੱਪ ਮੁੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਬੱਲਾਂ ਵਾਲਿਆਂ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ, ਖੇਡ ਪ੍ਰੇਮੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਨਾਮਵਰ ਕਬੱਡੀ ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਬਾਬਾ ਦਲੀਪ ਸਿੰਘ ਕਬੱਡੀ ਕਲੱਬ ਬੱਲਪੁਰੀਆਂ ਤੇ ਵਾਹਿਗੁਰੂ ਕਬੱਡੀ ਕਲੱਬ ਮਾਲੀਆਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਬਾਬਾ ਦਲੀਪ ਸਿੰਘ ਕਬੱਡੀ ਕਲੱਬ ਬੱਲਪੁਰੀਆਂ ਦੀ ਟੀਮ ਜੇਤੂ ਤੇ ਵਾਹਿਗੁਰੂ ਕਬੱਡੀ ਕਲੱਬ ਮਾਲੀਆਂ ਉਪ ਜੇਤੂ ਰਹੀ | ਇਸ ਮੌਕੇ ਮੁੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਬੱਲਾਂ ਵਾਲੇ, ਚਿਤਰੰਜਨ ਸਿੰਘ ਬੱਲ, ਵਰਿੰਦਰ ਬੱਲ, ਸਾ. ਚੇਅਰਮੈਨ ਰੋਜੀ ਬੱਲ, ਕੰਵਲਜੀਤ ਸਿੰਘ ਛਿੱਤ, ਯਾਦਵਿੰਦਰ ਸਿੰਘ ਕੈਨੇਡਾ, ਦਵਿੰਦਰ ਸਿੰਘ ਯੂ.ਐੱਸ.ਏ., ਸਤਿੰਦਰ ਸਿੰਘ ਕੈਨੇਡਾ, ਅਮਰਿੰਦਰ ਸਿੰਘ ਬੱਲ, ਤਰਸੇਮ ਸਿੰਘ ਢਿੱਲਵਾਂ, ਸੁਖਵਿੰਦਰ ਸਿੰਘ ਸ਼ਾਹ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ ਅੰਮੋਨੰਗਲ, ਹਰਜਿੰਦਰ ਸਿੰਘ ਜਾਹਦਪੁਰ, ਇੰਸਪੈਕਟਰ ਰਣਧੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ, ਸੂਬੇਦਾਰ ਸੁੱਖਾ ਸਿੰਘ, ਥਾਣੇਦਾਰ ਬਚਿੱਤਰ ਸਿੰਘ, ਇੰਸਪੈਕਟਰ ਮੋਹਣ ਸਿੰਘ ਸਰੂਪਵਾਲੀ, ਦਲਬੀਰ ਸਿੰਘ ਗੁੱਜਰ ਆਦਿ ਵਲੋਂ ਜੇਤੂ ਟੀਮ ਨੂੰ 1 ਲੱਖ 25 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਬੈਸਟ ਰੇਡਰਾਂ ਤੇ ਬੈਸਟ ਜਾਫ਼ੀਆਂ ਨੂੰ 21-21 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਦਿੱਤੇ ਗਏ | ਬਾਬਾ ਇਕਬਾਲ ਸਿੰਘ ਵਲੋਂ ਪਹੁੰਚੇ ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |