21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰਾਮ ਨੌਮੀ ਦੇ ਪਵਿੱਤਰ ਦਿਹਾੜੇ 'ਤੇ ਕਾਦੀਆਂ 'ਚ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 27-03-2026
ਕਾਦੀਆਂ, 26 ਮਾਰਚ (ਕੁਲਵਿੰਦਰ ਸਿੰਘ)- ਕਸਬਾ ਕਾਦੀਆਂ ਅੰਦਰ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ 'ਤੇ ਇਕ ਵਿਸ਼ਾਲ ਸ਼ੋਭਾ ਯਾਤਰਾ ਮੰਦਿਰ ਠਾਕੁਰ ਦੁਆਰਾ ਤੋਂ ਕੱਢੀ ਗਈ ਜਿਸ ਵਿਚ ਸ੍ਰੀ ਧਿਆਨਪੁਰ ਧਾਮ ਤੋਂ ਮਹੰਤ ਗੋਪਾਲ ਦਾਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ ਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ | ਸ਼ੋਭਾ ਯਾਤਰਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਹਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ | ਸ਼ੋਭਾ ਯਾਤਰਾ ਵਿਚ ਬੈਂਡ ਪਾਰਟੀਆਂ, ਘੋੜ ਸਵਾਰ, ਸ਼੍ਰੀ ਕਿ੍ਸ਼ਨਾ ਰਾਮਾ ਸੇਵਕ, ਸਮੇਤ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਸੰਬੰਧਿਤ ਪਵਿੱਤਰ ਝਾਕੀਆਂ ਸਜਾਈਆਂ ਗਈਆਂ | ਇਸ ਮੌਕੇ ਕੌਂਸਲਰ ਪ੍ਰਸ਼ੋਤਮ ਹੰਸ, ਤਿਲਕ ਰਾਜ ਮਹਾਜਨ, ਰਾਜ ਕੁਮਾਰ ਜੁਲਕਾ, ਵਰਿੰਦਰ ਪ੍ਰਭਾਕਰ, ਡਾ. ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ, ਕੌਂਸਲਰ ਰਤਨਦੀਪ ਸਿੰਘ ਮਾਝਾ, ਕੌਂਸਲਰ ਅਬਦੁਲ ਵਾਸੇ ਚੱਠਾ, ਸੁਖਪਾਲ ਸਿੰਘ ਭਾਟੀਆ, ਅਮਰ ਇਕਬਾਲ ਸਿੰਘ ਮਾਹਲ, ਨੀਟਾ ਮਾਹਲ, ਪ੍ਰੇਮ ਸਿੰਘ ਘੁੰਮਣ, ਰਿੰਦਰ ਕੁਮਾਰ ਭਾਟੀਆ, ਸੇਠ ਭੀਮ ਸੈਨ, ਅਸ਼ੋਕ ਕੁਮਾਰ ਭਨੋਟ, ਸੁਰਿੰਦਰ ਕੁਮਾਰ, ਮਹਿੰਦਰ ਪਾਲ, ਵਰਿੰਦਰ ਖੋਸਲਾ, ਦਰਸ਼ਨ ਸਿੰਘ ਭਾਟੀਆ, ਦਰਸ਼ਨ ਸਿੰਘ ਪ੍ਰਧਾਨ ਕਸ਼ਯਪ ਸਭਾ ਕਾਦੀਆਂ, ਬਾਲ ਕਿ੍ਸ਼ਨ ਗੁਪਤਾ, ਸੋਮ ਨਾਥ ਸ਼ਰਮਾ, ਪ੍ਰਦੀਪ ਸਹਿਗਲ, ਵਿਪਨ ਕੁਮਾਰ ਪ੍ਰਾਸ਼ਰ, ਪ੍ਰਵੀਨ ਸਹਿਗਲ, ਸ਼ਾਮ ਮੁਰਾਰੀ, ਮਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਅਨੇਕਾਂ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਭਿ੍ਸ਼ਟਾਚਾਰ ਦੀਆਂ ਪਰਤਾਂ ਖੁੱਲ੍ਹਣ ਦੇ ਡਰੋਂ ਸੀ.ਬੀ.ਆਈ. ਜਾਂਚ ਤੋਂ ਭੱਜ ਰਹੀ ਪੰਜਾਬ ਸਰਕਾਰ : ਯਾਦਵਿੰਦਰ ਸਿੰਘ ਬੁੱਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।