28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

66 ਸਾਲ ਦੀ ਉਮਰ 'ਚ ਪਾਵਰ ਲਿਫ਼ਟਿੰਗ 'ਚ ਦੋ ਸੋਨੇ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 26-03-2026
ਪਠਾਨਕੋਟ, 25 ਮਾਰਚ (ਸੰਧੂ)- ਪਠਾਨਕੋਟ ਦੇ 66 ਸਾਲਾ ਪਾਵਰ ਲਿਫਟਰ ਗੁਲਸ਼ਨ ਸ਼ਰਮਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਜ਼ਬੇ ਅਤੇ ਮਿਹਨਤ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ | ਪਟਿਆਲਾ ਵਿਚ 'ਜ਼ੋਰ ਪੰਜਾਬ ਦਾ' ਪਾਵਰ ਲਿਫ਼ਟਿੰਗ ਮੁਕਾਬਲੇ ਵਿਚ ਗੁਲਸ਼ਨ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਂਚ ਪ੍ਰੈਸ ਵਿਚ ਦੋ ਸੋਨੇ ਦੇ ਤਗਮੇ ਅਤੇ ਡੈੱਡਲਿਫਟ ਵਿਚ ਇਕ ਚਾਂਦੀ ਦਾ ਤਗਮਾ ਜਿੱਤਿਆ | ਉਨ੍ਹਾਂ ਦੀ ਇਸ ਕਾਮਯਾਬੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਇਲਾਕੇ ਤੇ ਜ਼ਿਲ੍ਹਾ ਪਠਾਨਕੋਟ ਦਾ ਨਾਂਅ ਰੌਸ਼ਨ ਹੋਇਆ ਹੈ | ਗੁਲਸ਼ਨ ਸ਼ਰਮਾ ਕਾਫ਼ੀ ਸਮੇਂ ਤੋਂ ਫਿਟਨੈੱਸ ਤੇ ਪਾਵਰ ਲਿਫ਼ਟਿੰਗ ਨਾਲ ਜੁੜੇ ਹੋਏ ਹਨ | ਇਸ ਉਮਰ ਵਿਚ ਵੀ ਉਨ੍ਹਾਂ ਦਾ ਅਨੁਸ਼ਾਸਨ, ਨਿਯਮਿਤ ਅਭਿਆਸ ਤੇ ਮਜ਼ਬੂਤ ਇਰਾਦਾ ਨੌਜਵਾਨਾਂ ਲਈ ਪੇ੍ਰਰਨਾ ਦਾ ਸਰੋਤ ਹੈ | ਇਸ ਤੋਂ ਪਹਿਲਾਂ ਵੀ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਲੋਹਾ ਮਨਵਾ ਚੁੱਕੇ ਹਨ | ਇਸ ਵਾਰ ਵੀ ਗਲੋਬਲ ਪਾਵਰ ਲਿਫ਼ਟਿੰਗ ਬਾਡੀ ਬਿਲਡਿੰਗ ਇੰਟਰਨੈਸ਼ਨਲ ਵਲੋਂ ਕਰਵਾਏ ਮੁਕਾਬਲੇ 'ਚ ਉਨ੍ਹਾਂ ਨੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਉੱਚਾ ਕੀਤਾ ਹੈ | ਪਠਾਨਕੋਟ ਪੁੱਜਣ 'ਤੇ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਤੇ ਹਰ ਵਿਅਕਤੀ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪਠਾਨਕੋਟ ਗੈਸ ਏਜੰਸੀ ਦੀ ਚੈਕਿੰਗ ਅਗਲੀ ਖ਼ਬਰ ਮਾਡਲ ਟਾਊਨ ਰੋਡ ਵਿਚਕਾਰੋਂ ਸੀਵਰੇਜ ਦੇ ਮੇਨਹੋਲ ਦਾ ਢੱਕਣ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।