11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਤੇ ਪੈਨਸ਼ਨਰਾਂ ਵਲੋਂ ਡੀ.ਪੀ.ਆਈ. ਦਫ਼ਤਰ ਮੂਹਰੇ ਧਰਨਾ 10 ਨੂੰ

ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੰਧੂ)- ਪੰਜਾਬ ਭਰ ਦੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ 10 ਮਾਰਚ ਨੂੰ ਮੋਹਾਲੀ ਡੀ.ਪੀ.ਆਈ. ਦਫ਼ਤਰ ਸਾਹਮਣੇ ਰਾਜ ਵਿਆਪੀ ਰੋਸ ਪ੍ਰਦਰਸ਼ਨ ਅਤੇ ਮਾਰਚ ਕਰਨ ਦਾ ਐਲਾਨ ਕੀਤਾ ਹੈ | ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਬੁਰੀ ਤਰ੍ਹਾਂ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਜੋ ਸੂਬੇ ਵਿਚ ਲਗਪਗ 1.75 ਲੱਖ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਨੂੰ ਮਈ 2025 ਤੋਂ ਤਨਖ਼ਾਹ ਗਰਾਂਟ ਨਹੀਂ ਮਿਲੀ ਹੈ | ਬਜਟ ਜਾਰੀ ਨਾ ਹੋਣ ਕਾਰਨ ਸੈਂਕੜੇ ਅਧਿਆਪਕ ਜਨਵਰੀ 2025 ਤੋਂ ਆਪਣੀਆਂ ਤਨਖ਼ਾਹਾਂ ਤੋਂ ਵਾਂਝੇ ਹਨ | ਫਰਵਰੀ ਤੇ ਮਾਰਚ ਲਈ ਤਨਖ਼ਾਹ ਗਰਾਂਟਾਂ ਜਾਰੀ ਕਰਨ ਲਈ ਵਿਸ਼ੇਸ਼ ਆਡਿਟ ਇਤਰਾਜ਼ਾਂ ਨੂੰ ਤੁਰੰਤ ਦੂਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਨਾਲ ਅਧਿਆਪਕਾਂ ਨੂੰ ਜਲਦੀ ਉਨ੍ਹਾਂ ਦੀਆਂ ਤਨਖ਼ਾਹਾਂ ਮਿਲਣ ਦੀ ਸੰਭਾਵਨਾ ਘੱਟ ਗਈ ਹੈ | ਇਸ ਤੋਂ ਇਲਾਵਾ 1 ਜਨਵਰੀ 2016 ਤੋਂ ਬਾਅਦ ਸੇਵਾ-ਮੁਕਤ ਹੋਏ ਪੈਨਸ਼ਨਰਾਂ ਦੇ ਸੋਧੇ ਹੋਏ ਪੀ.ਪੀ.ਓ. ਦੇ ਦੇਰੀ ਨਾਲ ਆਦੇਸ਼ ਜਾਰੀ ਕੀਤੇ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਪਹਿਲੀ ਵਾਰ ਏਡਿਡ ਸਕੂਲਾਂ ਦੇ ਅਧਿਆਪਕ ਤੇ ਪੈਨਸ਼ਨਰ ਇੰਨੇ ਔਖੇ ਸਮੇਂ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਨੇ ਏਡਿਡ ਸਕੂਲਾਂ ਦੇ ਸਟਾਫ਼ ਨੂੰ ਸਰਕਾਰੀ ਸਕੂਲਾਂ ਵਿਚ ਰਲੇਵਾਂ ਕਰਕੇ ਸਮੱਸਿਆ ਦਾ ਹੱਲ ਕੱਢਿਆ ਹੈ ਪਰ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁਕਰ ਰਹੀ ਹੈ | ਆਗੂਆਂ ਨੇ ਕਿਹਾ ਕਿ 10 ਮਾਰਚ ਨੂੰ ਪੰਜਾਬ ਦੇ ਸਾਰੇ ਏਡਿਡ ਸਕੂਲਾਂ ਦੇ ਸਟਾਫ਼, ਪੈਨਸ਼ਨਰ ਤੇ ਮੈਨੇਜਮੈਂਟ ਡੀ.ਪੀ.ਆਈ (ਸੈਕੰਡਰੀ) ਦਫ਼ਤਰ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਜੇਕਰ ਲੋੜ ਪਈ ਤਾਂ ਵਿਧਾਨ ਸਭਾ ਵੱਲ ਮਾਰਚ ਕੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠਾਨੀਆ, ਸਕੱਤਰ ਸੁਸ਼ੀਲ ਕੁਮਾਰ, ਕੈਸ਼ੀਅਰ ਅਮਿਤ ਰਾਏ, ਪਿ੍ੰਸੀਪਲ ਮਧੂ ਸਲਾਰੀਆ, ਪਿ੍ੰਸੀਪਲ ਰਜਨੀ ਮਲਹੋਤਰਾ, ਪਿ੍ੰਸੀਪਲ ਅਮਰਜੀਤ, ਪਿ੍ੰਸੀਪਲ ਸੰਦੀਪ, ਪਿ੍ੰਸੀਪਲ ਸੁਨੀਤਾ, ਪਿ੍ੰਸੀਪਲ ਜੋਤੀ, ਪਿ੍ੰਸੀਪਲ ਰਿੰਪੀ, ਪਿ੍ੰਸੀਪਲ ਭੁਪਿੰਦਰ, ਪਿ੍ੰਸੀਪਲ ਨਰਿੰਦਰ ਸਮੇਤ ਸੰਗਠਨ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਐੱਨ.ਆਰ.ਆਈਜ਼. ਪੇਰੈਂਟਸ ਤੇ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦਾ ਵਫ਼ਦ ਐੱਸ. ਐੱਚ. ਓ. ਨੂੰ ਮਿਲਿਆ ਅਗਲੀ ਖ਼ਬਰ ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।