11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਆਪ' ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵਲੋਂ 100 ਆਤਮ ਨਿਰਭਰ ਮਹਿਲਾਵਾਂ ਸਨਮਾਨਿਤ

ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੁਮਿਤ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸ਼ੈਲੀ ਰੋਡ ਸਥਿਤ ਦੀਨ ਦਿਆਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਵਿੱਚ ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਮਾਝਾ ਜ਼ੋਨ ਇੰਚਾਰਜ ਰੇਖਾ ਮਣੀ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਨਰੇਸ਼ ਕੁਮਾਰੀ, ਹਲਕਾ ਕੋਆਰਡੀਨੇਟਰ ਰਾਜੇਸ਼ ਰਾਣੀ ਅਤੇ ਸੁਸ਼ਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਸਮਾਗਮ ਦੌਰਾਨ ਇਲਾਕੇ ਦੀਆਂ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ 'ਆਪਣਾ ਕੰਮ ਆਪਣੀ ਪਛਾਣ ' ਪ੍ਰੋਗਰਾਮ ਤਹਿਤ 100 ਮਹਿਲਾ ਉੱਦਮੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 16 ਵਿਦਿਆਰਥੀਆਂ ਨੇ ਜਨਰਲ ਨਾਲੇਜ ਉਲੰਪੀਅਡ 'ਚ ਸੋਨ ਤਗਮੇ ਜਿੱਤੇ <br/> ਅਗਲੀ ਖ਼ਬਰ ਨਵੀਂ ਬਣਨ ਵਾਲੀ ਟੈਂਕੀ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗੀ-ਵਿਧਾਇਕ ਕਾਕਾ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।