08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਐਕਸਾਇਜ਼ ਵਿਭਾਗ ਨੇ 14 ਤੱਕ ਪਾਲਿਸੀ ਰੀਨਿਊ

ਅਜੀਤ ਡੈਸਕ 08-03-2026
ਗੁਰਦਾਸਪੁਰ, 7 ਮਾਰਚ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਲੋਂ ਐਕਸਾਇਜ਼ ਵਿਭਾਗ ਨੀਤੀ ਨੰੂ ਰੀਨਿਊ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਸਰਕਾਰ ਵਲੋਂ ਨਿਸ਼ਚਿਤ ਕੀਤੀ ਰਾਸ਼ੀ ਵਿਚ ਸਾਢੇ 6 ਫ਼ੀਸਦੀ ਫ਼ੀਸ ਦਾ ਹੋਰ ਬੋਝ ਪਾ ਦਿੱਤਾ ਹੈ ਜਿਸ ਨਾਲ ਸ਼ਰਾਬ ਦੇ ਕਾਰੋਬਾਰੀ ਅਜੇ ਤੱਕ ਠੇਕੇ ਰੀਨਿਊ ਕਰਵਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾ ਰਹੇ | ਜਦੋਂ ਕਿ ਪੰਜਾਬ ਸਰਕਾਰ ਵਲੋਂ 14 ਮਾਰਚ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਜੇਕਰ ਠੇਕੇਦਾਰ ਸਮੇਂ ਸਿਰ ਅਰਜ਼ੀਆਂ ਨਹੀਂ ਦਿੰਦੇ ਤਾਂ ਅਗਲੀ ਤਾਰੀਖ਼ 'ਤੇ ਸਰਕਲ ਦੀ ਅਲਾਟਮੈਂਟ ਦਾ ਟੈਂਡਰ ਕੱਢ ਦਿੱਤਾ ਜਾਵੇਗਾ | ਇੱਥੋਂ ਤੱਕ ਕਿ ਵਿਭਾਗ ਦੇ ਵੱਡੇ ਅਧਿਕਾਰੀਆਂ ਤੇ ਮੌਜੂਦਾ ਠੇਕੇਦਾਰਾਂ ਨੰੂ ਰੀਨਿਊ ਕਰਵਾਉਣ ਦੇ ਲਾਭਾਂ ਬਾਰੇ ਦੱਸਦਿਆਂ ਇਸ ਨੰੂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ | ਜਦੋਂ ਕਿ ਕੁਝ ਠੇਕੇਦਾਰ ਨੁਕਸਾਨ ਦੀ ਵਜ੍ਹਾ ਨਾਲ ਕਾਰੋਬਾਰ ਛੱਡਣ ਨੰੂ ਤਰਜੀਹ ਦੇ ਰਹੇ ਹਨ ਜਿਸ ਦਾ ਅਸਰ ਸਿੱਧੇ ਤੌਰ 'ਤੇ ਵਿਭਾਗ 'ਤੇ ਪੈ ਰਿਹਾ ਹੈ | ਗੁਰਦਾਸਪੁਰ ਦੇ ਮੁਕਾਬਲੇ ਪਠਾਨਕੋਟ ਦੇ ਪਹਿਲੇ ਠੇਕੇਦਾਰਾਂ ਵਲੋਂ ਮਹਿੰਗੀ ਬੋਲੀ ਲਗਾ ਕੇ ਸਰਕਲ 'ਤੇ ਕਬਜ਼ਾ ਕਰ ਲਿਆ ਹੈ | ਸ਼ਰਾਬ ਦੇ ਠੇਕੇਦਾਰਾਂ ਵਲੋਂ ਇਸ ਕੰਮ ਨੰੂ ਬੜੇ ਸ਼ੌਕ ਨਾਲ ਸ਼ੁਰੂ ਕੀਤਾ ਸੀ ਕਿ ਸਾਲ ਦੇ ਅੰਤ ਤੱਕ ਸ਼ਰਾਬ ਸਸਤੀ ਹੋਵੇਗੀ ਪਰ ਸਰਕਾਰ ਨੇ ਕੁਲ ਰੈਵੀਨਿਊ 'ਤੇ 6.5 ਫ਼ੀਸਦੀ ਦਾ ਬੋਝ ਪਾ ਦਿੱਤਾ ਹੈ ਜਿਸ ਨਾਲ ਠੇਕੇਦਾਰ ਇਸ ਕੰਮ ਤੋਂ ਮੂੰਹ ਮੋੜ ਰਹੇ ਹਨ |
ਪਿਛਲੀ ਖ਼ਬਰ ਗੁਰਦਾਸਪੁਰ ਸ਼ਹਿਰ ਦੀਆਂ 12 ਮੁੱਖ ਸੜਕਾਂ ਦੇ ਨਵੀਨੀਕਰਨ 'ਤੇ 34 ਕਰੋੜ ਖਰਚ ਕੀਤੇ ਜਾਣਗੇ-ਰਮਨ ਬਹਿਲ <br/> ਅਗਲੀ ਖ਼ਬਰ ਐੱਸ.ਬੀ.ਆਈ. ਬਰਾਂਚ 'ਚ ਸਵੇਰੇ ਤੜਕਸਾਰ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।