08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੈਡੀਕਲ ਲੈਬੋਰਟਰੀ ਦੇ ਬਾਹਰ ਚੱਲੀ ਗੋਲੀ, ਪੁਲਿਸ ਜਾਂਚ 'ਚ ਲੱਗੀ

ਅਜੀਤ ਡੈਸਕ 08-03-2026
ਬਟਾਲਾ, 7 ਮਾਰਚ (ਸਤਿੰਦਰ ਸਿੰਘ)- ਸਥਾਨਕ ਬੱਸ ਅੱਡੇ ਦੇ ਨਜ਼ਦੀਕ ਇਕ ਗਲੀ ਵਿਚ ਇਕ ਮੈਡੀਕਲ ਲੈਬੋਰਟਰੀ ਦੇ ਬਾਹਰ ਗੋਲੀ ਚੱਲਣ ਦੀ ਖਬਰ ਹੈ | ਦੁਕਾਨ ਦੇ ਮਾਲਕ ਪਿੰ੍ਰਸ ਪੱੁਤਰ ਪਰਮਜੀਤ ਸਿੰਘ ਵਾਸੀ ਮੜ੍ਹੀਆਂਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਸਾਨੂੰ ਫਿਰੌਤੀਆਂ ਦੀਆਂ ਕਾਲਾਂ ਆਉਂਦੀਆਂ ਰਹੀਆਂ ਹਨ, ਜਿਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਤੇ ਹੁਣ ਬੀਤੀ ਰਾਤ ਸਵਾ ਨੌ ਵਜੇ ਕੁਝ ਲੜਕਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਡੀ ਦੁਕਾਨ ਬੰਦ ਸੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਹੈ ਤੇ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾ ਰਹੇ ਹਨ |
ਪਿਛਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ੰ ਸਮਰਪਿਤ 10 ਰੋਜ਼ਾ ਸਮਾਗਮ ਕਰਵਾਏ <br/> ਅਗਲੀ ਖ਼ਬਰ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਕੀਤਾ ਸੰਗਤਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।