07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਸਰਕਾਰੀ ਸਕੂਲ ਨੂੰ ਸਾਮਾਨ ਭੇਟ <br/>

ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੰਧੂ)-ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਨੇ ਡਿਜੀਟਲ ਸਿੱਖਿਆ ਮੁਹਿੰਮ ਦੇ ਹਿੱਸੇ ਵਜੋਂ ਭਦਰੋਆ ਰੋਡ 'ਤੇ ਗੋਦ ਲਏ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇੱਕ ਕੰਪਿਊਟਰ ਸੈੱਟ, ਪਿ੍ੰਟਰ ਤੇ ਪ੍ਰੋਜੈਕਟਰ ਸਿਸਟਮ ਭੇਟ ਕੀਤਾ | ਪ੍ਰੋਜੈਕਟ ਬਾਰੇ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਨਵਨੀਤ ਮਰਵਾਹ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ ਤੇ ਉਨ੍ਹਾਂ ਦੀ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਦਿਲਚਸਪ ਬਣਾਉਣਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ 'ਤੇ 2 ਲੱਖ ਰੁਪਏ ਦੀ ਰਕਮ ਖ਼ਰਚ ਕੀਤੀ ਗਈ ਹੈ | ਸਕੂਲ ਪ੍ਰਬੰਧਨ ਵੱਲੋਂ ਰੋਟਰੀ ਕਲੱਬ ਗ੍ਰੇਟਰ ਦੀ ਇੰਚਾਰਜ ਮੈਡਮ ਸੁਨੀਤਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਨੇ ਜੋਸ਼ੀ, ਨਿਖਿਲ ਲੂਥਰਾ, ਸੰਜੀਵ ਗੁਪਤਾ, ਪੰਕਜ ਵਰਮਾ ਤੇ ਸਟਾਫ਼ ਮੌਜੂਦ ਸਨ |

ਪਿਛਲੀ ਖ਼ਬਰ 14 ਨੂੰ ਲਗਾਈ ਜਾਵੇਗੀ ਰਾਸ਼ਟਰੀ ਲੋਕ ਅਦਾਲਤ- ਸੈਸ਼ਨ ਜੱਜ <br/> ਅਗਲੀ ਖ਼ਬਰ ਮਹਿਲਾਵਾਂ ਨੰੂ 1000 ਰੁਪਏ ਕਦੋਂ ਮਿਲਣਗੇ- ਜੋਗਿੰਦਰ ਪਾਲ ਵਲੋਂ ਸਰਕਾਰ ਨੂੰ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।