07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

13 ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸੰਬੰਧੀ ਖੇਡ ਸਟੇਡੀਅਮ ਦਾ ਲੋਧੀਨੰਗਲ ਨੇ ਲਿਆ ਜਾਇਜ਼ਾ

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਚੂੜੀਆਂ, 6 ਮਾਰਚ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਵਿਚ 13 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਹੋ ਰਹੀ ਰੈਲੀ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ | ਇਸ ਮੌਕੇ ਸ: ਲੋਧੀਨੰਗਲ ਨੇ ਕੰਵਰ ਸੰਦੀਪ ਸਿੰਘ ਲੋਧੀਨੰਗਲ ਸਮੇਤ ਹੋਰਨਾਂ ਦੀ ਹਾਜ਼ਰੀ ਵਿਚ ਦੱਸਿਆ ਕਿ 13 ਮਾਰਚ ਨੂੰ ਮਾਤਾ ਮਹਿੰਦਰ ਕੌਰ ਯਾਦਗਾਰੀ ਖੇਡ ਸਟੇਡੀਅਮ ਲੋਧੀਨੰਗਲ ਵਿਖੇ ਬਟਾਲਾ-ਫ਼ਤਹਿਗੜ੍ਹ ਚੂੜੀਆਂ ਸੜਕ ਉੱਪਰ ਸ਼ਾਨਦਾਰ ਰੈਲੀ ਹੋਵੇਗੀ, ਜਿਸ ਲਈ ਕਾਰਾਂ, ਟਰਾਲੀਆਂ ਪਾਰਕਿੰਗ, ਲੰਗਰਾਂ ਦੇ ਪ੍ਰਬੰਧ, ਵੀ.ਆਈ.ਪੀ. ਰਸਤੇ, ਸਟੇਜ ਆਦਿ ਲਈ ਜਗ੍ਹਾ ਦੀ ਵੰਡ ਕੀਤੀ | ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਇਸ ਸਬੰਧੀ ਖੇਡ ਸਟੇਡੀਅਮ ਅਤੇ ਇਰਦ-ਗਿਰਦ ਰਸਤਿਆਂ ਵਿਚ ਸਫ਼ਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ, ਗੁਰਬਚਨ ਸਿੰਘ ਬੱਬੇਹਾਲੀ, ਰਮਨਦੀਪ ਸਿੰਘ ਸੰਧੂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀਆਂ ਦਰਜਾ-ਬ-ਦਰਜਾ ਸ਼ਖਸ਼ੀਅਤਾਂ ਪਹੁੰਚਣਗੀਆਂ | ਇਸ ਮੌਕੇ ਸਾਹਬ ਲੋਧੀਨੰਗਲ, ਪੀ.ਏ. ਮਨਦੀਪ ਸਿੰਘ, ਸੀਨੀਅਰ ਆਗੂ ਹਰਦੀਪ ਸਿੰਘ ਮਰੜ, ਸੁਖਪਾਲ ਸਿੰਘ ਧੌਲਪੁਰ, ਸੈਕਟਰੀ ਭਗਵੰਤ ਸਿੰਘ ਵੀਲ੍ਹਾ, ਨੰਬਰਦਾਰ ਭੁਪਿੰਦਰ ਸਿੰਘ, ਲਾਡੀ ਰੰਧਾਵਾ ਵੀਲਾ, ਅਨਾਇਤ ਮਸੀਹ, ਮੁਨਸ਼ੀ ਮਸੀਹ, ਗੁਰਵਿੰਦਰ ਸਿੰਘ ਖਹਿਰਾ, ਸਾ. ਸਰਪੰਚ ਤੇਜਬੀਰ ਸਿੰਘ, ਸਾ. ਸਰਪੰਚ ਸੁਖਵਿੰਦਰ ਸਿੰਘ, ਗੁਰਨਿੰਦਰ ਸਿੰਘ, ਹਰਿੰਦਰ ਸਿੰਘ, ਮਲਕੀਤ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਮੰਨਾ ਗੱੁਜਰਪੁਰਾ, ਤਰਸੇਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ ਵਲੋਂ 13 ਦੀ ਪੰਜਾਬ ਬਚਾਓ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਹੀ ਸੱਭਿਅਕ ਸਮਾਜ ਦੀ ਅਸਲ ਜਿੱਤ ਹੋਵੇਗੀ - ਡਾ. ਕੇ.ਡੀ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।