07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹੋਣ ਜਾ ਰਹੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ : ਯੂਥ ਆਗੂ <br/>

ਅਜੀਤ ਡੈਸਕ 07-03-2026
ਅੱਚਲ ਸਾਹਿਬ, 6 ਮਾਰਚ (ਗੁਰਚਰਨ ਸਿੰਘ)-ਹਲਕਾ ਇੰਚਾਰਜ ਸ: ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ 27 ਮਾਰਚ ਨੂੰ ਹੋਣ ਜਾ ਰਹੀ ਪੰਜਾਬ ਬਚਾਓ ਰੈਲੀ ਸਬੰਧੀ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਆਗੂ ਗੁਰਬਿੰਦਰ ਸਿੰਘ ਬੂੜੇਨੰਗਲ, ਸਰਕਲ ਪ੍ਰਧਾਨ ਸੁਖਦੇਵ ਸਿੰਘ ਵੈਰੋਨੰਗਲ, ਸਾ. ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਸਕੱਤਰ ਸਿੰਘ ਨਸੀਰਪੁਰ, ਜਸਵੰਤ ਸਿੰਘ ਟਿੱਕਾ, ਕਵਲਦੀਪ ਸਿੰਘ ਰੰਗੜ ਨੰਗਲ, ਜਸਬੀਰ ਸਿੰਘ ਬਾਊ ਰੰਗੜ ਨੰਗਲ, ਹਰਜੀਤ ਸਿੰਘ ਪਰਮਾਰ, ਸੁਰਵਿੰਦਰ ਸਿੰਘ ਢਡਿਆਲਾ ਨਜ਼ਾਰਾ, ਅਮਰਜੀਤ ਸਿੰਘ ਬੂੜੇਨੰਗਲ, ਗੁਰਭੇਜ ਸਿੰਘ ਮੰਨਣ, ਗੁਰਪ੍ਰਤਾਪ ਸਿੰਘ ਰੰਗੜ ਨੰਗਲ, ਸੁੱਚਾ ਸਿੰਘ, ਦਿਲਬਾਗ ਸਿੰਘ, ਅੰਮਿ੍ਤਪਾਲ ਸਿੰਘ ਬੂੜੇਨੰਗਲ, ਬਖਸ਼ੀਸ਼ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਇੰਚਾਰਜ ਸ: ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਪਿੰਡਾਂ 'ਚ ਪਹੁੰਚ ਕਰ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ | ਇਸ ਮੌਕੇ ਯੂਥ ਆਗੂਆਂ ਨੇ ਕਿਹਾ ਕਿ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਯੂਥ ਵਿੰਗ ਅਹਿਮ ਰੋਲ ਅਦਾ ਕਰੇਗਾ ਤੇ ਪਿੰਡਾਂ ਵਿਚੋਂ ਮੋਟਰ, ਗੱਡੀਆਂ ਤੋਂ ਇਲਾਵਾ ਟਰੈਕਟਰ-ਟਰਾਲੀਆਂ ਤੇ ਵਰਕਰਾਂ ਨੂੰ ਰੈਲੀ ਵਾਲੀ ਥਾਂ 'ਤੇ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਹਰੇਕ ਵਰਕਰ ਆਪਣੇ ਮਹਿਬੂਬ ਆਗੂ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀ ਲੀਡਰਸ਼ਿਪ ਦੇ ਵਿਚਾਰ ਸੁਣ ਸਕਣ |

ਪਿਛਲੀ ਖ਼ਬਰ ਆਧੁਨਿਕ ਤਕਨੀਕ ਨਾਲ ਬਣਾਈਆਂ ਜਾਣਗੀਆਂ ਗੁਰਦਾਸਪੁਰ ਦੀਆਂ 12 ਸੜਕਾਂ- ਰਮਨ ਬਹਿਲ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ 14 ਮਾਰਚ ਦੀ ਮੋਗਾ ਰੈਲੀ ਸੰਬੰਧੀ ਮੀਟਿੰਗ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।