07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ 100 ਉਦਮੀ ਮਹਿਲਾਵਾਂ ਦਾ ਸਨਮਾਨ

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਚੂੜੀਆਂ, 6 ਮਾਰਚ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ ਵਿਚ ਕਾਲਾ ਅਫਗਾਨਾ ਵਿਖੇ ਹੋਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸੈਲਫ਼ ਹੈਲਪ ਗਰੁੱਪ ਦੀਆਂ ਕਰੀਬ 100 ਉਦਮੀ ਮਹਿਲਾਵਾਂ ਦਾ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਪੰਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਮਹਿਲਾਵਾਂ ਦਾ ਵੱਡਾ ਮਾਣ-ਸਨਮਾਨ ਕੀਤਾ ਜਾ ਰਿਹਾ ਹੈ, ਉੱਥੇ ਸੈਲਫ਼ ਹੈਲਪ ਗਰੁੱਪ ਰਾਹੀਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਵਿਚ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ | ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਉੱਚਾ ਚੁੱਕਣ ਲਈ ਅÏਰਤ ਸਮਾਜ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੈਲਫ਼ ਹੈਲਪ ਗਰੁੱਪ ਰਾਹੀਂ ਅÏਰਤਾਂ ਨੂੰ ਸਵੈ-ਰੁਜ਼ਗਾਰ ਰਾਹੀਂ ਸ਼ਾਨਦਾਰ ਪਲੇਟਫਾਰਮ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਰਾਹੀਂ ਅÏਰਤਾਂ ਨੂੰ ਖੇਤ ਤੋਂ ਰਸੋਈ ਅਤੇ ਸੇਵਾ ਤੋਂ ਸਵੈ-ਨਿਰਭਰਤਾ ਰਾਹੀਂ ਅੱਗੇ ਬੁਲੰਦੀਆਂ 'ਤੇ ਲਿਜਾਇਆ ਜਾ ਰਿਹਾ ਹੈ | ਇਸ ਮੌਕੇ ਬੀ.ਡੀ.ਪੀ.ਓ .ਨਰਿੰਦਰ ਸਿੰਘ ਖਹਿਰਾ, ਡੀ.ਐੱਫ.ਐੱਮ. ਵਰਿੰਦਰ ਸਿੰਘ ਰੰਧਾਵਾ, ਬਲਾਕ ਇੰਚਾਰਜ ਭੁਪਿੰਦਰ ਸਿੰਘ, 'ਆਪ' ਆਗੂ ਤਰਲੋਕ ਸਿੰਘ ਪਨੂੰ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਮੈਡਮ ਦਵਿੰਦਰ ਕੌਰ, ਮਨਜੀਤ ਸਿੰਘ ਦਬੁਰਜੀ, ਕਵਲਜੀਤ ਕੌਰ, ਜਗਦੀਪ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਰਜਵੰਤ ਕੌਰ, ਚਰਨਜੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਹਰਜਿੰਦਰ ਕੌਰ, ਪ੍ਰਦੀਪ ਸਿੰਘ ਆਦਿ ਵੱਡੀ ਗਿਣਤੀ ਵਿਚ ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗੌਂਸਪੁਰਾ ਵਿਖੇ 'ਮਦਰ ਵਰਕਸ਼ਾਪ' ਲਗਾਈ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਵਰਕਰ ਪੱਬਾਂ ਭਾਰ- ਜਥੇ. ਲੰਗਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।