08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਪਲਾਈਜ਼ ਫੈਡਰੇਸ਼ਨ ਦੇ ਵਫ਼ਦ ਵਲੋਂ ਮੁੱਖ ਇੰਜੀਨੀਅਰ ਜ਼ੋਨ ਅੰਮਿ੍ਤਸਰ ਨਾਲ ਮੁਲਾਕਾਤ

ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)- ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਟਰਾਂਸਕੋ ਕੇਸਰੀ ਝੰਡਾ ਚਾਹਲ ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬੱਲਪੁਰੀਆਂ ਨੇ ਦੱਸਿਆ ਕਿ ਬਾਰਡਰ ਜ਼ੋਨ ਅੰਮਿ੍ਤਸਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਫ਼ਦ ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵੇਂ ਆਏ ਮੁੱਖ ਇੰਜੀਨੀਅਰ ਅਰਵਿੰਦਰਜੀਤ ਬੋਪਾਰਾਏ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਿਆ | ਵਫ਼ਦ ਵਲੋਂ ਚੀਫ ਇੰਜੀਨੀਅਰ ਨੂੰ ਬਾਰਡਰ ਜ਼ੋਨ ਅੰਮਿ੍ਤਸਰ ਅਧੀਨ ਡਿਊਟੀਆਂ ਕਰਦੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰੰਬੰਧੀ ਜਾਣਕਾਰੀ ਦਿੱਤੀ | ਚੀਫ ਇੰਜਨੀਅਰ ਸ: ਬੋਪਾਰਾਏ ਨੇ ਵਫਦ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਵਫ਼ਦ ਵਿਚ ਸਤਨਾਮ ਸਿੰਘ ਕੱਥੂਨੰਗਲ ਸਕੱਤਰ, ਗੁਰਨਾਮ ਸਿੰਘ ਲੁਬਾਣਾ ਸੀਨੀਅਰ ਆਗੂ, ਜੈਮਜ ਭੱਟੀ ਪ੍ਰਧਾਨ ਪੀ ਐਂਡ ਐਮ ਜ਼ੋਨ ਲੁਧਿਆਣਾ, ਬਲਜਿੰਦਰ ਸਿੰਘ ਬਾਜਵਾ ਪ੍ਰਧਾਨ ਮੰਡਲ ਕਾਦੀਆਂ, ਰਣਜੀਤ ਸਿੰਘ ਪ੍ਰਧਾਨ ਅਜਨਾਲਾ, ਗੁਰਦੀਪ ਸਿੰਘ ਗਿੱਲ ਪ੍ਰਧਾਨ ਧਾਰੀਵਾਲ, ਸੰਦੀਪ ਸਿੰਘ ਬਾਜਵਾ ਸਕੱਤਰ ਕਾਦੀਆਂ, ਕੁਲਦੀਪ ਸਿੰਘ ਕਾਹਨੂੰਵਾਨ ਸਕੱਤਰ ਸਰਕਲ ਸਿਟੀ ਅੰਮਿ੍ਤਸਰ, ਪ੍ਰਭਜੋਤ ਸਿੰਘ ਸਕੱਤਰ ਅਜਨਾਲਾ, ਰਵੀਪ੍ਰਤਾਪ ਸੀਨੀਅਰ ਆਗੂ, ਸਤਨਾਮ ਸਿੰਘ ਸੀਨੀਅਰ ਆਗੂ, ਗੁਰਪਿੰਦਰ ਸਿੰਘ ਸਕੱਤਰ, ਸਤਨਾਮ ਸਿੰਘ ਸੀਨੀਅਰ ਆਗੂ, ਬਲਜੀਤ ਸਿੰਘ ਸੀਨੀਅਰ ਆਗੂ, ਹਰਮੀਤ ਸਿੰਘ ਸੀਨੀਅਰ ਆਗੂ, ਅੰਮਿ੍ਤਪਾਲ ਸਿੰਘ ਸੀਨੀਅਰ ਆਗੂ, ਬਲਵਿੰਦਰ ਸਿੰਘ ਬਠੇ ਭੈਣੀ ਸੀਨੀਅਰ ਆਗੂ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਬੀਬੀ ਗੁਰਜਿੰਦਰ ਕੌਰ ਸਹਾਰੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜੋੜ ਮੇਲੇ ਦੇ ਦੂਜੇ ਦਿਨ ਵੀ ਹਜ਼ਾਰਾਂ ਸੰਗਤਾਂ ਨੇ ਕੀਤੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।