08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੂਲੇਵਾਲ 'ਚ 9ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 07-03-2026
ਨਿੱਕੇ ਘੁੰਮਣ, 6 ਮਾਰਚ (ਸਤਬੀਰ ਸਿਘ ਘੁੰਮਣ)- ਪਿੰਡ ਬੂਲੇਵਾਲ ਵਿਖੇ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਅਤੇ ਜੈਤੋ ਦੇ ਮੋਰਚੇ ਦੇ ਮਹਾਨ ਸ਼ਹੀਦ ਭਾਈ ਕਰਮ ਸਿੰਘ ਰੰਧਾਵਾ ਬੂਲੇਵਾਲ ਦੀ ਯਾਦ ਵਿਚ 9ਵਾਂ ਅੱਖਾਂ ਤੇ ਜਨਰਲ ਚੈਕਅੱਪ ਮੈਡੀਕਲ ਕੈਂਪ ਲਾਇਆ ਗਿਆ | ਕੈਂਪ ਪਿੰਡ ਬੂਲੇਵਾਲ ਦੇ ਜੰਮਪਲ ਅਤੇ ਜੈਤੋ ਮੋਰਚੇ ਦੇ ਸ਼ਹੀਦ ਭਾਈ ਕਰਮ ਸਿੰਘ ਰੰਧਾਵਾ ਦੇ ਪੋਤਰੇ ਡਾਕਟਰ ਤਰਲੋਕ ਸਿੰਘ ਰੰਧਾਵਾ ਅੱਖਾਂ ਦੇ ਪ੍ਰਸਿੱਧ ਡਾਕਟਰ ਸੇਵਾ ਮੁਕਤ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ 'ਚ ਲੱਗਾ | ਡਾ. ਤਰਲੋਕ ਸਿੰਘ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਲੋੜਵੰਦ 700 ਮਰੀਜ਼ਾਂ ਦੀ ਜਾਂਚ ਕਰ ਕੇ ਲੋੜ ਅਨੁਸਾਰ ਦਵਾਈਆਂ ਤੇ ਐਨਕਾਂ ਭੇਟਾ ਰਹਿਤ ਦਿੱਤੀਆਂ | ਕੈਂਪ ਦੀ ਸਮਾਪਤੀ ਦੌਰਾਨ ਮੈਡੀਕਲ ਕੈਂਪ 'ਚ ਸਹਿਯੋਗ ਕਰਨ ਵਾਲੇ ਇਲਾਕੇ ਤੇ ਪਿੰਡ ਦੇ ਪੰਤਵਤਿਆਂ ਦਾ ਡਾ. ਰੰਧਾਵਾ ਵਲੋਂ ਧੰਨਵਾਦ ਕੀਤਾ ਗਿਆ | ਸੰਗਤਾਂ ਦੀ ਇਸ ਵਡਮੁੱਲੀ ਸੇਵਾ ਲਈ ਡਾਕਟਰ ਤਰਲੋਕ ਸਿੰਘ ਰੰਧਾਵਾ ਤੇ ਸਮੁੱਚੀ ਡਾਕਟਰਾਂ ਦੀ ਟੀਮ ਨੂੰ ਸਰਪੰਚ ਅੰਮਿ੍ਤਪਾਲ ਸਿੰਘ ਬੂਲੇਵਾਲ ਦੀ ਅਗਵਾਈ 'ਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਕਟਰ ਸੰਦੀਪ ਸਿੰਘ ਰੰਧਾਵਾ, ਸ੍ਰੀਮਤੀ ਨਿਸੂ, ਰਮਿੰਦਰ ਕੌਰ, ਬਲਜੀਤ ਸਿੰਘ ਰੰਧਾਵਾ, ਸਰਪੰਚ ਅੰਮਿ੍ਤਪਾਲ ਸਿੰਘ ਰੰਧਾਵਾ, ਗੁਰਮੀਤ ਸਿੰਘ, ਬਲਜੀਤ ਸਿੰਘ, ਸਾ. ਸਰਪੰਚ ਸਵਿੰਦਰ ਸਿੰਘ ਅਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਐਚ.ਸੀ. ਭਾਮ ਵਿਖੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਦਾ ਹੋਇਆ ਆਗਾਜ਼ ਅਗਲੀ ਖ਼ਬਰ ਵਾਤਾਵਰਨ ਪ੍ਰੇਮੀਆਂ ਛੀਨਾ ਰੇਲਵਾਲਾ 'ਚ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਸਜਾਵਟੀ ਬੂਟੇੇ ਲਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।