09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਟਿੱਪਰ ਦੀ ਲਪੇਟ 'ਚ ਆਉਣ ਨਾਲ ਅÏਰਤ ਦੀ ਮੌਤ

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਚੂੜੀਆਂ­ 6 ਮਾਰਚ (ਐੱਮ.ਐੱਸ. ਫੁੱਲ)- ਫ਼ਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਲਾਲਾਨੰਗਲ ਦੇ ਅੱਡੇ ਉਪਰ ਵਾਪਰੇ ਇਕ ਹਾਦਸੇ ਦੌਰਾਨ ਪਿੰਡ ਝੰਜੀਆਂ ਦੀ ਇਕ ਔਰਤ ਦੀ ਮੌਤ ਹੋ ਗਈ | ਮਿ੍ਤਕ ਕਿਰਨਦੀਪ ਕੌਰ (37) ਦੇ ਚਾਚਾ ਸਹੁਰੇ ਕਰਨੈਲ ਸਿੰਘ ਤੇ ਰਿਸ਼ਤੇਦਾਰ ਰਾਜਬੀਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਨੂੰ ਉਸ ਦਾ ਪਤੀ ਜਗਜੀਤ ਸਿੰਘ ਲਾਲਾਨੰਗਲ ਅੱਡੇ 'ਤੇ ਬੱਸ 'ਚ ਚੜ੍ਹਾਉਣ ਆਇਆ ਸੀ ਤੇ ਜਦੋਂ ਉਹ ਅੱਡੇ ਉੱਤੇ ਪਹੁੰਚੇ ਤਾਂ ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਿੱਪਰ ਨੇ ਕਿਰਨਦੀਪ ਕੌਰ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਟਿੱਪਰ ਵਾਲਾ ਉੱਥੋਂ ਟਿੱਪਰ ਭਜਾ ਕੇ ਲੈ ਗਿਆ | ਉੱਥੇ ਖੜੇ ਨੌਜਵਾਨਾਂ ਨੇ ਪਿੱਛਾ ਕਰ ਕੇ ਫ਼ਤਹਿਗੜ੍ਹ ਚੂੜੀਆਂ ਚੁੰਗੀ ਕੋਲ ਟਿੱਪਰ ਡਰਾਇਵਰ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ | ਕਿਰਨਦੀਪ ਕੌਰ ਪਿੰਡ ਝੰਜੀਆਂ ਦੇ ਸਾਬਕਾ ਕਾਂਗਰਸੀ ਸਰਪੰਚ ਅਵਤਾਰ ਸਿੰਘ ਦੀ ਨੂੰ ਹ ਸੀ ਅਤੇ ਉਸ ਦਾ ਸ਼ਾਮ ਸਮੇਂ ਪਿੰਡ ਝੰਜੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕ ਹਲਕਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਨਿੱਕੂ ਬਾਜਵਾ, ਦਵਿੰਦਰ ਸਿੰਘ ਭੋਲੇਕੇ, ਬਲਵਿੰਦਰ ਸਿੰਘ ਲਾਡੀ ਢਾਂਡਾ, ਨਿਰਮਲ ਸਿੰਘ ਹਵੇਲੀਆਂ, ਨਿਸ਼ਾਨ ਸਿੰਘ ਲਾਲੇਨੰਗਲ, ਸਾਬ ਸਿੰਘ ਰਾਣਾ ਬੱਦੋਵਾਲ, ਰੌਸ਼ਨ ਜੌਸਫ ਆਦਿ ਨੇ ਅਵਤਾਰ ਸਿੰਘ ਸਰਪੰਚ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੀ ਮੀਟਿੰਗ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।