01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

4 ਨੂੰ ਸ੍ਰੀ ਬ੍ਰਾਹਮਣ ਸਭਾ ਦੇ ਆਂਗਣ 'ਚ ਫੁੱਲਾਂ ਦੀ ਹੋਲੀ ਮਨਾਈ ਜਾਵੇਗੀ-ਅਸ਼ਵਨੀ ਸ਼ਰਮਾ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਵਿਨੋਦ)-ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ 'ਚ ਕਈ ਨੀਤੀਗਤ ਫੈਸਲੇ ਸਰਬਸੰਮਤੀ ਨਾਲ ਲਏ ਗਏ | ਜਾਣਕਾਰੀ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਹੋਲਾਸ਼ਟਕ 24 ਫਰਵਰੀ ਨੂੰ ਸ਼ੁਰੂ ਹੁੰਦਾ ਹੈ | ਸ੍ਰੀ ਬ੍ਰਾਹਮਣ ਸਭਾ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 4 ਮਾਰਚ ਨੂੰ ਹੋਲੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ 4 ਮਾਰਚ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਭਜਨ ਮੰਡਲੀਆਂ ਸ਼ਰਧਾਲੂਆਂ ਨੂੰ ਸ੍ਰੀ ਰਾਧਾ ਕਿ੍ਸ਼ਨ ਦੇ ਰੰਗ-ਬਿਰੰਗੇ ਭਜਨਾਂ ਨਾਲ ਮੰਤਰ ਮੁਗਧ ਕਰਨਗੀਆਂ | ਇਸ ਤੋਂ ਬਾਅਦ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ ਤੇ ਮੌਜੂਦ ਸ਼ਰਧਾਲੂਆਂ 'ਚ ਭੋਜਨ ਪ੍ਰਸ਼ਾਦ ਵੰਡਿਆ ਜਾਵੇਗਾ | ਉਨ੍ਹਾਂ ਪਠਾਨਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਬ੍ਰਾਹਮਣ ਸਭਾ ਪਰਿਸਰ ਵਿਚ ਹੋਲੀ ਮੌਕੇ ਮੌਜੂਦ ਰਹਿਣ ਅਤੇ ਭਗਤੀ ਭਰੇ ਇਸ ਮਾਹੌਲ ਦਾ ਆਨੰਦ ਲੈਣ | ਇਸ ਮੌਕੇ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ, ਮਨੋਹਰ ਲਾਲ ਮਹਿਤਾ ਜਨਰਲ ਸਕੱਤਰ, ਨਰਿੰਦਰ ਸ਼ਰਮਾ ਮੀਤ ਪ੍ਰਧਾਨ, ਚਰਨ ਕਮਲ ਸ਼ਰਮਾ ਪ੍ਰਧਾਨ ਜੁਗਿਆਲ ਬ੍ਰਾਹਮਣ ਸਭਾ, ਬੈਜਨਾਥ ਕੌਸ਼ਲ ਪ੍ਰਧਾਨ ਬ੍ਰਾਹਮਣ ਸਭਾ ਲਮੀਨੀ, ਲਲਿਤ ਡੋਗਰਾ ਮੀਤ ਪ੍ਰਧਾਨ, ਪਵਨ ਸ਼ਰਮਾ ਇੰਚਾਰਜ ਬ੍ਰਾਹਮਣ ਸਭਾ ਸ਼ਾਹਪੁਰ ਚੌਕ, ਪ੍ਰਧਾਨ ਰਾਕੇਸ਼ ਸ਼ਰਮਾ ਜਨਰਲ ਸਕੱਤਰ, ਮਹੇਸ਼ ਸ਼ਰਮਾ, ਪਿ੍ੰਸ ਦੇਵ ਸ਼ਰਮਾ, ਮਹੇਸ਼ ਸ਼ਰਮਾ, ਪਿ੍ੰਸ ਦੇਵ ਸ਼ਰਮਾ, ਪੀ.ਗਰਗ, ਕੇਸ਼ਵ ਸ਼ਰਮਾ, ਰਜਿੰਦਰ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਵਿਜੇ ਸ਼ਰਮਾ, ਵਿਨੇ ਸ਼ਰਮਾ, ਸ਼ੰਮੀ ਸ਼ਰਮਾ, ਰਾਜੇਸ਼ ਸ਼ਰਮਾ, ਨਰਿੰਦਰ ਕਾਲਾ ਚੇਅਰਮੈਨ, ਦਿਨੇਸ਼ ਮੋਦਗਿਲ ਪ੍ਰਧਾਨ ਪਠਾਨਕੋਟ ਵਿਕਾਸ ਮੰਚ, ਕਾਰਤਿਕ ਸ਼ਰਮਾ ਤੇ ਦਿਨੇਸ਼ ਭਾਰਦਵਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਏ. ਐਂਡ ਐਮ. ਇੰਸਟੀਚਿਊਟ ਦਾ ਕੀਤਾ ਵਿੱਦਿਅਕ ਦੌਰਾ ਅਗਲੀ ਖ਼ਬਰ ਛਤਰਪਤੀ ਸ਼ਿਵਾ ਜੀ ਰਾਓ ਭੋਂਸਲੇ ਦੇ ਜਨਮ ਦਿਵਸ ਮੌਕੇ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।