25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਾਬਕਾ ਉਪ ਚੇਅਰਮੈਨ ਤੇ ਸਰਪੰਚ ਮਨਦੀਪ ਸਿੰਘ ਪੰਨੂੰ ਨੇ ਮੋਟਰ ਚੋਰ ਫੜ੍ਹ ਕੇ ਕੀਤਾ ਪੁਲਿਸ ਹਵਾਲੇ <br/>

ਕਾਬੂ ਕੀਤਾ ਚੋਰ | ਤਸਵੀਰ : ਭੁੰਬਲੀ <br/> 04-02-2026
ਵਡਾਲਾ ਬਾਂਗਰ, 3 ਫਰਵਰੀ (ਭੁੰਬਲੀ)-ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਕਲਾਨੌਰ ਤੇ ਸਰਪੰਚ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ ਤੇ ਉਸ ਦੇ ਸਾਥੀਆਂ ਨੇ ਇਕ ਟਿਊਬਵੈਲ ਮੋਟਰਾਂ ਚੋਰੀ ਕਰਨ ਵਾਲੇ ਚੋਰ ਨੂੰ ਫੜ੍ਹ ਕੇ ਪੁਲਿਸ ਹਵਾਲੇ ਕੀਤਾ | ਇਸ ਸੰਬੰਧੀ ਸਰਪੰਚ ਮਨਦੀਪ ਸਿੰਘ ਪੰਨੂੰ, ਦਿਲਬਾਗ ਸਿੰਘ, ਵਿੱਕੀ ਸ਼ਰਮਾ, ਕੱੁਕੂ ਸਮੇਤ ਕੁਝ ਹੋਰ ਨੌਜਵਾਨਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਵਡਾਲਾ ਬਾਂਗਰ ਤੋਂ ਲੁਕਮਾਨੀਆਂ ਪਿੰਡ ਨੂੰ ਜਾਣ ਵਾਲੀ ਸੜ੍ਹਕ ਨੇੜੇ ਪੈਂਦੀਆਂ ਮੋਟਰਾਂ ਉੱਪਰ ਇਕ ਅਣਪਛਾਤਾ ਚੋਰ ਮੋਟਰਾਂ ਦੀਆਂ ਕੇਬਲਾਂ ਕੱਟ ਰਿਹਾ ਹੈ, ਜਦੋਂ ਰੌਲਾ ਪਾਇਆਂ ਤਾਂ ਲੋਕਾਂ ਨੂੰ ਵੇਖ ਕੇ ਉਹ ਚੋਰ ਖੇਤਾਂ ਵਿਚ ਦੌੜ ਗਿਆ, ਪਰ ਕੁਝ ਨੌਜਵਾਨਾਂ ਨੇ ਉਸ ਨੂੰ ਫੜ੍ਹ ਲਿਆ ਤੇ ਚੌਕੀ ਵਡਾਲਾ ਬਾਂਗਰ ਨੂੰ ਫੜ੍ਹਾ ਦਿੱਤਾ | ਪੁਲਿਸ ਉੁਸ ਤੋਂ ਹੁਣ ਪੁੱਛ-ਪ੍ਰਤੀਤ ਕਰ ਰਹੀ ਹੈ | ਉਸ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਕਿ ਉ ਸਦਾ ਨਾਂਅ-ਪਤਾ ਕੀ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਕਰਵਾਏ ਮੁਕਾਬਲਿਆਂ 'ਚ ਕਿੰਡਰਗਾਰਟਨ ਸਕੂਲ ਕਾਲਾ ਅਫ਼ਗਾਨਾ ਦੇ ਬੱਚਿਆਂ ਨੇ ਮੱਲਾਂ ਮਾਰੀਆਂ... ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ਨਾਲ ਅਕਾਲੀ ਵਰਕਰਾਂ ਨਵੀਂ ਰੂਹ ਫੂਕੀ : ਬਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।