16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਇਲਾਕੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਯੰਗ ਬਲੂ ਕਲੱਬ

ਅਜੀਤ ਡੈਸਕ 02-02-2026
ਸੁਜਾਨਪੁਰ, 1 ਫਰਵਰੀ (ਜਗਦੀਪ ਸਿੰਘ)-ਯੰਗ ਬਲ਼ੂ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਚਮੇਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਹਾਕੀ, ਵਾਲੀਬਾਲ ਟੂਰਨਾਮੈਂਟ ਦੇ ਮੈਚਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਕੀਤਾ | ਹਾਕੀ ਦਾ ਫਾਈਨਲ ਮੁਕਾਬਲਾ ਯੰਗ ਬਲੂ ਕਲੱਬ ਏ ਤੇ ਯੰਗ ਬਲੂ ਕਲੱਬ ਬੀ ਦੀਆਂ ਟੀਮਾਂ ਵਿਚਕਾਰ ਹੋਇਆ | ਜਿਸ ਨੂੰ ਯੰਗ ਬਲੂ ਕਲੱਬ ਬੀ ਦੀ ਟੀਮ ਨੇ 4-2 ਨਾਲ ਜਿੱਤ ਲਿਆ | ਵਾਲੀਬਾਲ ਦਾ ਮੁਕਾਬਲਾ ਕੋਠੇੜ ਤੇ ਨੌਸ਼ਹਿਰਾ ਦੀਆਂ ਟੀਮਾਂ ਵਿਚਕਾਰ ਹੋਇਆ | ਜਿਸ ਨੂੰ ਕੁਠੇੜ ਨੇ 2-1 ਨਾਲ ਜਿੱਤ ਲਿਆ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਅਮਿਤ ਸਿੰਘ ਮੰਟੂ ਨੇ ਕਿਹਾ ਕਿ ਯੰਗ ਬਲ਼ੂ ਕਲੱਬ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਿਹਾ ਹੈ | ਇਸ ਮੌਕੇ ਅਰਜਨ ਸਿੰਘ, ਸੁਨੀਲ ਕੁਮਾਰ, ਕੌਂਸਲਰ ਮਹਿੰਦਰ ਬਾਲੀ, ਲਲਿਤ ਵਰਮਾ, ਸੁਰਿੰਦਰ ਵਰਮਾ, ਬਲਵਿੰਦਰ ਜਸਰੋਟੀਆ, ਸੁਰਿੰਦਰ ਸ਼ਰਮਾ, ਅਭਿਸ਼ੇਕ ਸਲਾਰੀਆ, ਰਾਜਨ ਜਸਰੋਟੀਆ, ਸੁਰਿੰਦਰ ਸ਼ਰਮਾ, ਬਲਦੇਵ ਰਾਜ ਸ਼ਰਮਾ, ਜਸਪਾਲ ਸਿੰਘ, ਵਰਸ ਰਾਮ, ਪ੍ਰੇਮ ਸ਼ਰਮਾ, ਹਰਭਜਨ ਸਿੰਘ, ਪ੍ਰਦੀਪ ਕੁਮਾਰ ਅਤੇ ਨੰਦ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸਰਨਾ ਵਿਖੇ ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਜਵਾਹਰ ਨਵੋਦਿਆ ਸਕੂਲ 'ਚ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।