16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ

ਅਜੀਤ ਡੈਸਕ 02-02-2026
ਪਠਾਨਕੋਟ, 1 ਫਰਵਰੀ (ਵਿਨੋਦ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਨੁਸਾਰ ਭਗੌੜਿਆਂ ਨੂੰ ਫੜਨ ਲਈ ਛੇੜੀ ਗਈ ਮੁਹਿੰਮ ਤਹਿਤ ਪੀ.ਓ. ਸਟਾਫ਼ ਵਲੋਂ ਇਕ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਪੀ.ਓ. ਸਟਾਫ਼ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 9.1.2023 ਨੂੰ ਥਾਣਾ ਸਦਰ ਪਠਾਨਕੋਟ ਵਿਚ ਪੋਲਸ ਉਰਫ਼ ਪਾਲ ਉਰਫ਼ ਮੋਲਾ ਪੁੱਤਰ ਸੈਮੂਅਲ ਵਾਸੀ ਕੋਹਾੜ ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਪਠਾਨਕੋਟ ਕੋਰਟ ਵਲੋਂ ਭਗੌੜਾ ਐਲਾਨ ਕੀਤਾ ਗਿਆ ਸੀ | ਜਿਸ ਨੂੰ ਪੀ.ਓ. ਸਟਾਫ਼ ਦੀ ਟੀਮ ਵਲੋਂ ਕਾਬੂ ਕਰਕੇ ਥਾਣਾ ਸਦਰ ਪਠਾਨਕੋਟ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਮੌਕੇ ਏ.ਐਸ.ਆਈ. ਬਲਕਾਰ ਸਿੰਘ, ਏ.ਐਸ.ਆਈ. ਅਜੇ ਕੁਮਾਰ ਅਤੇ ਹੈਡ ਕਾਂਸਟੇਬਲ ਰੋਹਿਤ ਕੁਮਾਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਜਵਾਹਰ ਨਵੋਦਿਆ ਸਕੂਲ 'ਚ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਮਾਰਗ ਦਾ ਕੰਮ ਮੁਕੰਮਲ ਹੋਣ 'ਤੇ ਲੋਕਾਂ ਨੂੰ ਕੀਤਾ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।