15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

5 ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ-ਵੈਰੋਨੰਗਲ

ਅਜੀਤ ਡੈਸਕ 02-02-2026
ਅੱਚਲ ਸਾਹਿਬ, 1 ਫਰਵਰੀ (ਗੁਰਚਰਨ ਸਿੰਘ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਅੱਚਲ ਸਾਹਿਬ ਦੀ ਜਨਰਲ ਬਾਡੀ ਦੀ ਮੀਟਿੰਗ ਜ਼ੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਤੇ ਡਾਕਟਰ ਹਰਦੀਪ ਸਿੰਘ ਮਹਿਤਾ ਦੀ ਅਗਵਾਈ 'ਚ ਹੋਈ | ਇਸ ਮੌਕੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਕਿਹਾ ਕਿ ਸਰਕਾਰ ਜੋ ਲੋਕਮਾਰੂ ਕਾਨੂੰਨ ਲੈ ਕੇ ਆ ਰਹੀ ਹੈ, ਉਸ ਦੇ ਵਿਰੋਧ 'ਤੇ ਸ਼ੰਭੂ ਬਾਰਡਰ 'ਤੇ ਲੱਗੇ ਧਰਨੇ 'ਚ ਸਰਕਾਰ ਨੇ ਜੋ ਕਿਸਾਨਾਂ ਦੇ ਸਾਮਾਨ ਦੀ ਲੁੱਟ ਕਰਵਾਈ ਹੈ, ਉਸ ਦੀ ਭਰਪਾਈ ਕਰਵਾਉਣ ਵਾਸਤੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ, ਜੇ ਸਰਕਾਰ ਨੇ ਫਿਰ ਵੀ ਸੁਣਵਾਈ ਨਾ ਕੀਤੀ ਤਾਂ ਵੱਡੇ ਸੰਘਰਸ਼ ਉਲੀਕੇ ਜਾਣਗੇ | ਮੀਟਿੰਗ 'ਚ ਗੁਰਦੀਪ ਸਿੰਘ, ਅੰਗਰੇਜ਼ ਸਿੰਘ, ਕੁਲਵੰਤ ਸਿੰਘ ਵੈਰੋਨੰਗਲ, ਮੇਜਰ ਸਿੰਘ, ਬਲਦੇਵ ਸਿੰਘ ਸੇਖਵਾਂ, ਈਸ਼ਵਰ ਸਿੰਘ, ਗੁਰਦਿਆਲ ਸਿੰਘ ਯਾਦਪੁਰ, ਰਵਿੰਦਰ ਸਿੰਘ, ਅਮਰਜੀਤ ਸਿੰਘ ਬਾਸਰਪੁਰ, ਸਰਬਜੀਤ ਸਿੰਘ, ਮੰਗਲ ਸਿੰਘ ਕੋਟਬਖਤਾ, ਬਲਰਾਜ ਸਿੰਘ, ਦਲਬੀਰ ਸਿੰਘ ਨਵਾਂ ਰੰਗ, ਬੀਬੀ ਮਨਜੀਤ ਕੌਰ, ਬੀਬੀ ਲਖਵਿੰਦਰ ਕੌਰ, ਜਸਦੇਵ ਸਿੰਘ, ਮਨਜੀਤ ਸਿੰਘ ਚੌਧਰੀਵਾਲ, ਸ਼ਿਵ ਸਿੰਘ, ਕੁਲਬੀਰ ਸਿੰਘ ਸਾਗਰਪੁਰ, ਨਰਿੰਦਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ ਵੱਡਾ ਰੰਗੜ ਨੰਗਲ, ਤਰਸੇਮ ਸਿੰਘ ਬੂੜੇਨੰਗਲ, ਸੁਖਵਿੰਦਰ ਸਿੰਘ ਬਿੱਟੂ, ਸੰਤੋਖ ਸਿੰਘ ਨਾਨਕ ਨੰਗਲ, ਬਲਵਿੰਦਰ ਸਿੰਘ, ਅਮਰੀਕ ਸਿੰਘ ਨਸੀਰਪੁਰ, ਲਖਵਿੰਦਰ ਸਿੰਘ, ਚਾਨਨ ਸਿੰਘ ਅੰਮੋਨੰਗਲ, ਬੀਬੀ ਸੁਰਿੰਦਰ ਕੌਰ ਪੁਰੀਆਂ, ਹਰਜਿੰਦਰ ਸਿੰਘ ਬੁਜਿਆਂਵਾਲੀ, ਬਾਬਾ ਸ਼ਿੰਗਾਰਾ ਸਿੰਘ ਆਦੋਵਾਲੀ, ਤਰਲੋਕ ਸਿੰਘ ਲਾਧੂਭਾਣਾ, ਰਾਜ ਸਿੰਘ ਕੋਟਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵਲੋਂ 15 ਦੀ ਰੈਲੀ 'ਚ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।