25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਯੁਰਵੈਦਿਕ ਤੇ ਹੋਮੀਓਪੈਥੀ ਵਿਭਾਗ ਨੇ ਲਗਾਇਆ ਮੈਡੀਕਲ ਚੈੱਕਅਪ ਕੈਂਪ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਵਿਨੋਦ)-ਆਯੁਰਵੈਦ ਦੇ ਡਾਇਰੈਕਟਰ ਡਾ. ਰਮਨ ਖੰਨਾ ਦੀ ਅਗਵਾਈ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਧਿਕਾਰੀ ਡਾ. ਹਰਿੰਦਰ ਸਿੰਘ ਦੀ ਦੇਖ-ਰੇਖ ਹੇਠ ਪਿੰਡ ਦੁਰੰਗਖੱਡ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਗਾਇਆ ਗਿਆ | ਆਯੁਰਵੈਦਿਕ ਤੇ ਹੋਮਿਓਪੈਥਿਕ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਆਯੁਰਵੈਦਿਕ ਵਿਭਾਗ ਤੋਂ ਡਾ. ਸਚਿਨ ਗੁਪਤਾ, ਡਾ. ਪੰਕਜ ਠਾਕੁਰ, ਡਾ. ਪਿ੍ੰਸੀ ਅਤੇ ਡਾ. ਪੰਕਜ ਸਿੰਘ, ਹੋਮਿੀਓਪੈਥੀ ਵਿਭਾਗ ਤੋਂ ਸਿਵਲ ਹਸਪਤਾਲ ਦੇ ਨੋਡਲ ਅਫ਼ਸਰ ਡਾ. ਓ. ਪੀ. ਵਿੱਗ ਤੇ ਅਜੇ ਮਲਹੋਤਰਾ ਨੇ ਫਾਰਮਾਸਿਸਟ ਅਭਿਸ਼ੇਕ ਸ਼ਰਮਾ, ਉਪ ਵੇਦ ਸੰਦੀਪ ਤੇ ਸੁੱਚਾ ਸਿੰਘ, ਯੋਗਾ ਇੰਸਟਰੱਕਟਰ ਮੋਨਿਕਾ ਤੇ ਜਸਵਿੰਦਰ ਸਿੰਘ ਅਤੇ ਸਟਾਫ ਨਰਸ ਰੀਨਾ ਨਾਲ ਮਰੀਜ਼ਾਂ ਦੀ ਜਾਂਚ ਕੀਤੀ ਤੇ ਦਵਾਈਆਂ ਵੰਡੀਆਂ | ਕੈਂਪ ਦਾ ਰਸਮੀ ਉਦਘਾਟਨ ਪਿੰਡ ਦੇ ਮੁਖੀ ਹੰਸਰਾਜ ਨੇ ਕੀਤਾ | ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਆਯੁਰਵੇਦ ਜਿਸਦਾ ਅਰਥ ਹੈ ਜੀਵਨ ਦਾ ਵਿਗਿਆਨ, ਭਾਰਤ ਦੀ ਇਕ ਸੰਪੂਰਨ ਤੇ ਪ੍ਰਾਚੀਨ ਸਿਹਤ ਪ੍ਰਣਾਲੀ ਹੈ ਜੋ 5,000 ਸਾਲ ਤੋਂ ਵੱਧ ਪੁਰਾਣੀ ਹੈ | ਇਹ ਤਿੰਨ ਦੋਸ਼ਾਂ (ਵਤ, ਪਿੱਤ ਤੇ ਕਫ) ਨੂੰ ਸੰਤੁਲਿਤ ਕਰਕੇ ਬਿਮਾਰੀ ਦੇ ਮੂਲ ਕਾਰਨ ਦਾ ਇਲਾਜ ਕਰਦੀ ਹੈ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੀ ਕੈਡੇਟ ਮਾਹੀ ਨੇ ਆਲ ਇੰਡੀਆ ਰਿਪਬਲਿਕ ਡੇ ਕੈਂਪ 'ਚ ਖੇਤਰ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।