24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਅਹਿਮ ਟਿਪਸ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.) ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਕੁਮਾਰ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾ) ਡੀ. ਜੀ. ਸਿੰਘ ਵਲੋਂ ਜ਼ਿਲੇ੍ਹ ਦੇ ਸਮੂਹ ਵਿਦਿਆਰਥੀਆਂ ਨੂੰ ਦਿਸ਼ਾ-ਨਿਰਦੇਸ਼ ਤੇ ਪੇ੍ਰਰਨਾਦਾਇਕ ਟਿਪਸ ਦਿੱਤੀਆਂ | ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਜੀਵਨ ਦਾ ਇਕ ਮਹੱਤਵਪੂਰਨ ਪੜਾਅ ਹੁੰਦੀਆਂ ਹਨ ਪਰ ਇਨ੍ਹਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ | ਜੇ ਵਿਦਿਆਰਥੀ ਸਹੀ ਯੋਜਨਾ, ਲਗਾਤਾਰ ਮਿਹਨਤ ਤੇ ਆਤਮਵਿਸ਼ਵਾਸ ਨਾਲ ਤਿਆਰੀ ਕਰਦੇ ਹਨ ਤਾਂ ਉਨ੍ਹਾਂ ਲਈ ਸਫਲਤਾ ਨਿਸ਼ਚਿਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪੂਰੇ ਸਿਲੇਬਸ ਦੀ ਸਮਝ ਨਾਲ ਪੜ੍ਹਾਈ ਕਰਨ ਤੇ ਰੋਜ਼ਾਨਾ ਪਾਠਾਂ ਦੀ ਦੁਹਰਾਈ ਲਈ ਸਮਾਂ ਨਿਰਧਾਰਿਤ ਕਰਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਪਿਛਲੇ ਸਾਲਾ ਦੇ ਪ੍ਰਸ਼ਨ ਪੱਤਰਾਂ ਦਾ ਅਭਿਆਸ ਜ਼ਰੂਰ ਕਰਨ ਤਾਂ ਜੋ ਪ੍ਰਸ਼ਨਾਂ ਦੇ ਪੈਟਰਨ ਤੇ ਸਮੇਂ ਦੀ ਸਹੀ ਵੰਡ ਬਾਰੇ ਸਮਝ ਵਿਕਸਤ ਹੋ ਸਕੇ | ਸਭ ਤੋਂ ਪਹਿਲਾਂ ਉਹੀ ਪ੍ਰਸ਼ਨ ਹੱਲ ਕਰਨ ਜੋ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਆਉਂਦੇ ਹੋਣ ਤਾਂ ਜੋ ਆਤਮ ਵਿਸ਼ਵਾਸ ਬਣਿਆ ਰਹੇ | ਉਨ੍ਹਾਂ ਸਲਾਹ ਦਿੱਤੀ ਕਿ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਕੋਈ ਵੀ ਨਵਾਂ ਵਿਸ਼ਾ ਸ਼ੁਰੂ ਨਾ ਕੀਤਾ ਜਾਵੇ, ਸਗੋਂ ਪਹਿਲਾਂ ਪੜ੍ਹੇ ਹੋਏ ਵਿਸ਼ਿਆਂ ਦੀ ਦੁਹਰਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਉੱਤਰ ਲਿਖਦੇ ਸਮੇਂ ਲਿਖਤ ਸਾਫ਼, ਸਪੱਸ਼ਟ ਤੇ ਬਿੰਦੂ ਵਾਰ ਹੋਣੀ ਚਾਹੀਦੀ ਹੈ ਅਤੇ ਜਿਥੇ ਲੋੜ ਹੋਵੇ ਉਥੇ ਚਿੱਤਰ ਜ਼ਰੂਰ ਬਣਾਏ ਜਾਣ | ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਵੀ ਮਹੱਤਵਪੂਰਨ ਦੱਸਿਆ | ਉਨ੍ਹਾਂ ਕਿਹਾ ਕਿ ਪੂਰੀ ਨੀਂਦ ਲੈਣੀ, ਸੰਤੁਲਿਤ ਤੇ ਪੌਸ਼ਟਿਕ ਭੋਜਨ ਖਾਣਾ ਅਤੇ ਮੋਬਾਈਲ ਫ਼ੋਨ ਜਾਂ ਹੋਰ ਧਿਆਨ ਭਟਕਾਉਣ ਵਾਲੀਆਂ ਗਤੀਵਿਧੀਆਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਸਹਿਯੋਗ ਪ੍ਰਦਾਨ ਕਰਨ ਅਤੇ ਉਨ੍ਹਾਂ 'ਤੇ ਬੇਵਜ੍ਹਾ ਦਬਾਅ ਨਾ ਬਣਾਇਆ ਜਾਵੇ | ਜ਼ਿਲ੍ਹਾ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਜ਼ਿਲੇ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਤੇ ਆਤਮਵਿਸ਼ਵਾਸ ਨਾਲ ਹਰ ਵਿਦਿਆਰਥੀ ਆਪਣਾ ਲਕਸ਼ ਹਾਸਿਲ ਕਰ ਸਕਦਾ ਹੈ |
ਪਿਛਲੀ ਖ਼ਬਰ ਫ਼ਤਿਹਪੁਰ ਦੇ ਨਿੱਜੀ ਸਕੂਲ 'ਚ ਸਮਾਜ ਭਲਾਈ ਲਈ ਹਵਨ ਦਾ ਆਯੋਜਨ ਕਰਵਾਇਆ ਅਗਲੀ ਖ਼ਬਰ ਖੰਨੀ ਖੂਹੀ ਵਿਖੇ ਪਸ਼ੂਆਂ ਦਾ ਤਬੇਲਾ ਹੋਇਆ ਢਹਿ ਢੇਰੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।