22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਵਾਂਖਾ ਰਜਵਾਹੇ ਨੂੰ ਤੁਰੰਤ ਪੱਕਾ ਕੀਤੇ ਜਾਣ ਦੀ ਮੰਗ

ਅਜੀਤ ਡੈਸਕ 01-02-2026
ਦੀਨਾਨਗਰ, 31 ਜਨਵਰੀ (ਸੋਢੀ/ਸ਼ਰਮਾ)-ਦੀਨਾਨਗਰ ਖੇਤਰ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਅਵਾਂਖਾ ਰਜਵਾਹੇ ਦੀ ਸਫ਼ਾਈ ਕੀਤੇ ਜਾਣ ਦੇ ਨਾਲ-ਨਾਲ ਥਾਂ-ਥਾਂ ਤੋਂ ਟੁੱਟੇ ਹੋਏ ਰਜਵਾਹੇ ਦੀ ਤੁਰੰਤ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ, ਸਰਦਾਰ ਸਿੰਘ ਸਰਪੰਚ, ਹਰਦੇਵ ਸਿੰਘ ਸਾਬਕਾ ਸਰਪੰਚ, ਦੇਸ ਰਾਜ ਸਾਬਕਾ ਸਰਪੰਚ, ਸਾਬਕਾ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਅਵਾਂਖਾ ਰਜਵਾਹਾ ਥਾਂ-ਥਾਂ ਤੋਂ ਟੁੱਟੇ ਹੋਣ ਕਾਰਨ ਤੇ ਇਸ ਰਜਵਾਹੇ ਦੀ ਸਫ਼ਾਈ ਨਾ ਹੋਣ ਕਾਰਨ ਰਜਵਾਹੇ ਦਾ ਪਾਣੀ ਆਖ਼ਰੀ ਪਿੰਡਾਂ ਤੱਕ ਨਹੀਂ ਪਹੁੰਚਦਾ | ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਅਸਲ ਸਚਾਈ ਹੋਰ ਹੀ ਹੈ | ਉਨ੍ਹਾਂ ਕਿਹਾ ਕਿ ਇਸ ਰਜਵਾਹੇ ਦੇ ਪਾਣੀ 'ਤੇ ਕਈ ਕਿਸਾਨਾਂ ਦੀ ਫ਼ਸਲ ਨਿਰਭਰ ਕਰਦੀ ਹੈ | ਉਨ੍ਹਾਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਰਜਵਾਹੇ ਦੀ ਤੁਰੰਤ ਸਫ਼ਾਈ ਕੀਤੇ ਜਾਣ ਦੇ ਨਾਲ-ਨਾਲ ਇਸ ਨੂੰ ਪੱਕਾ ਵੀ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਕਿਸਾਨ ਇਸ ਰਜਵਾਹੇ ਦੇ ਪਾਣੀ ਦਾ ਪੂਰੀ ਤਰ੍ਹਾਂ ਫ਼ਾਇਦਾ ਲੈ ਕੇ ਆਪਣੀਆਂ ਫ਼ਸਲਾਂ ਦੀ ਸਹੀ ਢੰਗ ਨਾਲ ਬਿਜਾਈ ਕਰ ਸਕਣ |
ਪਿਛਲੀ ਖ਼ਬਰ ਸਰਪੰਚ ਰਾਜੇਕੇ ਨੇ ਪਿੰਡ 'ਚ 10 ਲੱਖ ਬੀਮੇ ਵਾਲੇ ਕਾਰਡ ਬਣਾਉਣ ਲਈ ਸਲਿੱਪ ਕੱਟੀਆਂ ਅਗਲੀ ਖ਼ਬਰ ਭੁੱਲਰ ਅਠਵਾਲ ਦੇ ਛੰਭ 'ਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਫ਼ਸਲ ਖ਼ਰਾਬ ਹੋਣ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।