19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਥਾਣੇ ਦੇ ਨਜ਼ਦੀਕ ਇਕ ਦੁਕਾਨਦਾਰ ਤੋਂ ਐਕਸਾਈਜ਼ ਵਿਭਾਗ ਨੇ 21 ਬੋਤਲਾਂ ਸ਼ਰਾਬ ਕੀਤੀਆਂ ਬਰਾਮਦ

ਅਜੀਤ ਡੈਸਕ 01-02-2026

ਬਟਾਲਾ, 31 ਜਨਵਰੀ (ਸਤਿੰਦਰ ਸਿੰਘ)- ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਬਟਾਲਾ ਦੇ ਥਾਣਾ ਸਿਵਲ ਲਾਈਨ ਦੇ ਨਜ਼ਦੀਕ ਬੈਲਟਾਂ-ਐਨਕਾਂ ਦੀ ਦੁਕਾਨ ਕਰ ਰਹੇ ਇਕ ਦੁਕਾਨਦਾਰ ਨੂੰ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦੇ ਮਾਮਲੇ 'ਚ ਕਾਬੂ ਕੀਤਾ ਹੈ | ਐਕਸਾਈਜ਼ ਵਿਭਾਗ ਨੇ ਮੌਕੇ ਤੋਂ ਦੋ ਬਰਾਂਡਾਂ ਦੀਆਂ 21 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ | ਉਕਤ ਦੁਕਾਨਦਾਰ ਨੂੰ ਐਕਸਾਈਜ਼ ਵਿਭਾਗ ਦੀ ਟੀਮ ਨੇ ਕਾਬੂ ਕਰ ਕੇ ਸੰਬੰਧਿਤ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ | ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਬੱਸ ਸਟੈਂਡ ਦੇ ਬਾਹਰਵਾਰ ਇਕ ਦੁਕਾਨਦਾਰ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ | ਉਹਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਉਕਤ ਦੁਕਾਨਦਾਰ ਦੇ ਅੰਦਰੋਂ ਵੱਖ-ਵੱਖ ਥਾਵਾਂ 'ਤੇ ਲੁਕਾ ਕੇ ਰੱਖੀਆਂ ਹੋਈਆਂ ਦੋ ਬਰਾਂਡਾਂ ਦੀਆਂ 21 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ | ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਡਿਊਟੀ ਦੌਰਾਨ ਅਚਾਨਕ ਗੋਲੀ ਚੱਲੀ! ਸਿਪਾਹੀ ਦੀ ਮੌਤ ਅਗਲੀ ਖ਼ਬਰ ਖੇਤਾਂ 'ਚੋਂ ਚੋਰੀ ਹੋਈ ਗੰਨੇ ਦੀ ਫ਼ਸਲ-ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।