03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜੀਆ ਲਾਲ ਮਿੱਤਲ ਸਕੂਲ ਵਿਖੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ 161ਵੀਂ ਜਨਮ ਵਰ੍ਹੇਗੰਢ ਮਨਾਈ

ਅਜੀਤ ਡੈਸਕ 31-01-2026
ਗੁਰਦਾਸਪੁਰ, 30 ਜਨਵਰੀ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਾਨ ਆਰੀਅਨ ਨੇਤਾ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ 161ਵੀਂ ਜਨਮ ਵਰ੍ਹੇਗੰਢ ਸ਼ਰਧਾ ਨਾਲ ਮਨਾਈ ਗਈ | ਸਕੂਲ ਕੈਂਪਸ 'ਚ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ, ਜਿੱਥੇ ਵੈਦਿਕ ਜਾਪ ਨਾਲ ਭੇਟਾਂ ਚੜ੍ਹਾਈਆਂ ਤੇ ਸਮੁੱਚੇ ਬ੍ਰਹਿਮੰਡ ਦੀ ਭਲਾਈ ਲਈ ਪ੍ਰਾਰਥਨਾਵਾਂ ਕੀਤੀਆਂ | ਇਕੱਠ ਨੂੰ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਰਾਜੀਵ ਭਾਰਤੀ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਦਾ ਜੀਵਨ ਸੰਘਰਸ਼, ਹਿੰਮਤ ਤੇ ਕੁਰਬਾਨੀ ਦੀ ਪ੍ਰੇਰਨਾਦਾਇਕ ਉਦਾਹਰਨ ਹੈ | ਲਾਲਾ ਲਾਜਪਤ ਰਾਏ ਆਰੀਆ ਸਮਾਜ ਦੇ ਮੁੱਖ ਥੰਮ੍ਹਾਂ ਵਿਚੋਂ ਇਕ ਸਨ, ਉਹ ਸਵਾਮੀ ਦਯਾਨੰਦ ਸਰਸਵਤੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਤੇ ਸਾਰੀ ਜ਼ਿੰਦਗੀ ਆਰੀਆ ਸਮਾਜ ਦੇ ਸਿਧਾਂਤਾਂ-ਵੇਦਾਂ ਵੱਲ ਵਾਪਸੀ, ਸਮਾਜਿਕ ਸੁਧਾਰ, ਔਰਤਾਂ ਦੀ ਸਿੱਖਿਆ, ਛੂਤ-ਛਾਤ ਦਾ ਵਿਰੋਧ ਤੇ ਦੇਸ਼ ਭਗਤੀ ਲਈ ਕੰਮ ਕਰਦੇ ਰਹੇ | ਆਰੀਆ ਸਮਾਜ ਰਾਹੀਂ ਉਨ੍ਹਾਂ ਨੇ ਸਮਾਜਿਕ ਸੁਧਾਰ ਤੇ ਆਜ਼ਾਦੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਲਾਲਾ ਦੇ ਆਦਰਸ਼ਾਂ ਨੂੰ ਅਪਣਾਉਣ, ਦੇਸ਼ ਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਵਫ਼ਾਦਾਰੀ ਨਾਲ ਨਿਭਾਉਂਦੇ ਹੋਏ ਦੇਸ਼ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਵੇਰੇ ਸੈਰ ਕਰ ਰਹੇ ਵਿਅਕਤੀ ਨੂੰ ਟਰੈਕਟਰ-ਟਰਾਲੀ ਨੇ ਮਾਰੀ ਟੱਕਰ- ਮੌਤ ਅਗਲੀ ਖ਼ਬਰ ਜਿਸ ਘਰ 'ਚ ਮਾਂ ਕਰਦੀ ਸੀ ਕੰਮ, ਉਸੇ ਘਰ ਵਿਚੋਂ ਪੁੱਤਰ ਨੇ ਚੋਰੀ ਕੀਤੇ ਸੋਨੇ ਦੇ ਗਹਿਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।