03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ

ਅਜੀਤ ਡੈਸਕ 31-01-2026
ਧਾਰੀਵਾਲ, 30 ਜਨਵਰੀ (ਸਵਰਨ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਧਾਰੀਵਾਲ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਦੱਸਿਆ ਕਿ ਪੰਜਾਬ ਵਿਚ ਦਿਨ ਪ੍ਰਤੀ ਦਿਨ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਜਿਵੇਂ ਕਿ ਦਿਨ-ਦਿਹਾੜੇ ਲੁੱਟਾਂ-ਖੋਹਾਂ, ਚੋਰੀਆਂ, ਕਤਲ ਆਦਿ ਤੇ ਥਾਣਿਆਂ 'ਚ ਝਗੜਿਆਂ ਦੇ ਨਿਪਟਾਰਿਆਂ 'ਚ ਦੇਰੀ ਤੇ ਖੱਜਲ-ਖੁਆਰੀ ਹੋ ਰਹੀ ਹੈ, ਆਦਿ ਨੂੰ ਦੇਖ ਕੇ ਅੱਜ ਜਥੇਬੰਦੀ ਦਾ ਇਕ ਵਫ਼ਦ ਵੱਖ-ਵੱਖ ਥਾਣਾ ਮੁਖੀਆਂ ਨੂੰ ਮਿਲਿਆ ਤੇ ਸਮਾਜ ਵਿਚ ਹੋ ਰਹੀਆਂ ਕੁਰੀਤੀਆਂ ਦੇ ਸੁਧਾਰ ਲਈ ਮੰਗ ਪੱਤਰ ਦਿੱਤੇ | ਇਸ ਮੌਕੇ ਆਗੂ ਹਰਚਰਨ ਸਿੰਘ, ਸਤਨਾਮ ਸਿੰਘ ਖਾਨਮਲੱਕ, ਸ਼ਾਮ ਸਿੰਘ, ਗੁਰਦੇਵ ਸਿੰਘ, ਮਹਿਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ 'ਚ ਇਨਰਵੀਲ੍ਹ ਕਲੱਬ ਵਲੋਂ ਸੈਮੀਨਾਰ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ-ਰੋਬਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।