03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ 7ਵੀਂ ਰਾਸ਼ਟਰੀ ਸਿੱਖ ਖੇਡ ਯੋਗਾ ਚੈਂਪੀਅਨਸ਼ਿਪ 'ਚ 6 ਸੋਨ ਤਗਮੇ ਜਿੱਤੇ

ਅਜੀਤ ਡੈਸਕ 31-01-2026
ਬਟਾਲਾ, 30 ਜਨਵਰੀ (ਸਤਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 7ਵੀਂ ਰਾਸ਼ਟਰੀ ਸਿੱਖ ਖੇਡ ਯੋਗਾ ਚੈਂਪੀਅਨਸ਼ਿਪ ਪਵਿੱਤਰ ਸ਼ਹਿਰ ਅੰਮਿ੍ਤਸਰ 'ਚ ਕਰਵਾਈ ਗਈ, ਜਿਸ 'ਚ ਦੇਸ਼ ਭਰ ਦੇ 205 ਐਥਲੀਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸੇ ਤਰ੍ਹਾਂ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਸ਼ਾਨਦਾਰ ਅਨੁਸ਼ਾਸਨ, ਸੰਤੁਲਨ ਤੇ ਯੋਗਾ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ 6 ਸੋਨ ਤਗਮੇ ਜਿੱਤ ਕੇ ਰਾਸ਼ਟਰੀ ਮੰਚ 'ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਣਾਂ 'ਚ ਆਪਣੇ ਸ਼ਾਨਦਾਰ ਤਾਲਮੇਲ, ਸਰੀਰਿਕ ਚੁਸਤੀ ਤੇ ਮਾਨਸਿਕ ਇਕਾਗਰਤਾ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ | ਅਰਸ਼ਦੀਪ ਸਿੰਘ ਨੇ ਲੜਕਿਆਂ ਦੇ ਅੰਡਰ-10 ਵਰਗ 'ਚ ਪਹਿਲਾ ਤੇ ਦਮਨਪ੍ਰੀਤ ਸਿੰਘ ਤੇ ਏਕਮਜੋਤ ਸਿੰਘ ਨੇ ਅੰਡਰ-14 ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-12 ਵਰਗ 'ਚ ਮਨਰੀਤ ਕੌਰ ਨੇ ਵਿਅਕਤੀਗਤ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਪਰੰਤ ਅਰਸ਼ਦੀਪ ਸਿੰਘ ਤੇ ਕੁੜੀਆਂ ਦੇ ਅੰਡਰ-12 ਵਰਗ 'ਚ ਮਨਪ੍ਰੀਤ ਕੌਰ ਤੇ ਜਸਲੀਨ ਕੌਰ ਨੇ ਦੂਜਾ ਤੇ ਏਕਮਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਅਤੇ ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਸ਼੍ਰੀਮਤੀ ਊਸ਼ਾ ਕਿਰਨ ਤੇ ਵਿਨੈ ਪੁਸ਼ਕਰਨਾ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ | ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤਮਿਹਨਤ ਤੇ ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਦਾ ਨਤੀਜਾ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ-ਰੋਬਿਨ ਅਗਲੀ ਖ਼ਬਰ ਮਨਦੀਪ ਕੌਰ ਦਾਦੂਯੋਧ ਨੂੰ ਵੱਖ-ਵੱਖ ਸਖ਼ਸੀਅਤਾਂ ਵਲੋਂ ਸ਼ਰਧਾਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।