04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਨਰੇਗਾ ਸਕੀਮ ਦਾ ਨਾਂਅ ਬਦਲ ਕੇ ਕੇਂਦਰ ਸਰਕਾਰ ਨੇ ਗ਼ਰੀਬ ਪਰਿਵਾਰਾਂ ਨਾਲ ਕੀਤਾ ਧੋਖਾ-ਮਾਸਟਰ ਰਾਮ ਲਾਲ

ਅਜੀਤ ਡੈਸਕ 31-01-2026
ਨਰੋਟ ਜੈਮਲ ਸਿੰਘ 30 ਜਨਵਰੀ (ਸ਼ਸ਼ੀ ਕੁਮਾਰ)-ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਕੋਆਰਡੀਨੇਟਰ ਪੰਜਾਬ ਮਾਸਟਰ ਰਾਮ ਲਾਲ ਨਰੋਟ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਭਾਰਤ ਦੇ ਕਾਂਗਰਸ ਹਾਈਕਮਾਨ ਦੀ ਅਗਵਾਈ ਹੇਠ ਜਿੰਨੇ੍ਹ ਵੀ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਗ਼ਰੀਬ ਪਰਿਵਾਰਾਂ ਦੇ ਹੱਕਾਂ ਲਈ ਕਈ ਸਕੀਮਾਂ ਲਾਗੂ ਕੀਤੀਆਂ ਸਨ | ਜਿਨ੍ਹਾਂ 'ਚ ਮਨਰੇਗਾ ਸਕੀਮ ਵੀ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਦੀ ਦੇਣ ਹੈ | ਮਾਸਟਰ ਰਾਮ ਲਾਲ ਨੇ ਕਿਹਾ ਕਿ 2005 'ਚ ਇਹ ਸਕੀਮ ਚਾਲੂ ਕੀਤੀ ਜਿਸ ਦਾ ਨਾਮ ਨਰੇਗਾ ਸੀ ਤੇ ਇਸ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ ਮਹਾਤਮਾ ਗਾਂਧੀ ਵਲੋਂ ਭਾਰਤ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਮਹਾਤਮਾ ਗਾਂਧੀ ਦੇ ਜਨਮ ਦਿਵਸ 2 ਅਕਤੂਬਰ 2009 ਨੂੰ ਨਰੇਗਾ ਸਕੀਮ ਤੋਂ ਮਨਰੇਗਾ ਸਕੀਮ ਰੱਖਿਆ ਗਿਆ | ਮਨਰੇਗਾ ਸਕੀਮ ਵਿਚ ਗ਼ਰੀਬ ਪਰਿਵਾਰਾਂ ਦੇ ਹਰ ਘਰ ਨੂੰ ਸਰਕਾਰ ਵਲੋਂ 100 ਦਿਨ ਦੇ ਰੁਜ਼ਗਾਰ ਦੀ ਮੰਗ ਕਰਨ ਦਾ ਅਧਿਕਾਰ ਦਿੱਤਾ ਗਿਆ ਅਤੇ ਇਹ ਸਕੀਮ ਗ਼ਰੀਬਾਂ ਦੇ ਹੱਕ ਵਿਚ ਕਾਮਯਾਬ ਬਣੀ | ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕੀਮ ਮਨਰੇਗਾ ਦਾ ਨਾਂਅ ਬਦਲ ਕੇ ਮਹਾਤਮਾ ਗਾਂਧੀ ਵਲੋਂ ਦੇਸ਼ ਪ੍ਰਤੀ ਦਿੱਤੀਆਂ ਕੁਰਬਾਨੀਆਂ ਦਾ ਖਿਲਵਾੜ ਕੀਤਾ ਹੈ | ਪਰ ਰਾਹੁਲ ਗਾਂਧੀ ਇਸ ਮਨਰੇਗਾ ਸਕੀਮ ਨੂੰ ਬਹਾਲ ਕਰਨ ਲਈ ਸੰਸਦ ਵਿਚ ਡਟੇ ਹੋਏ ਹਨ | ਜਿਸ ਦਾ ਦੇਸ਼ ਭਾਰਤ ਦੇ ਵਾਸੀ ਪੂਰਾ ਸਹਿਯੋਗ ਕਰ ਰਹੇ ਹਨ |
ਪਿਛਲੀ ਖ਼ਬਰ ਪੈਨਸ਼ਨਰਜ਼ ਜੁਆਇੰਟ ਫ਼ਰੰਟ ਨੇ ਮੰਗਾਂ ਮਨਵਾਉਣ ਲਈ ਕੀਤਾ ਸੰਘਰਸ਼ ਦਾ ਐਲਾਨ-ਸੁਰਿੰਦਰ ਪੱਪੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।