04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਠਾਨਕੋਟ ਵਪਾਰ ਮੰਡਲ ਵਫ਼ਦ ਨੇ ਡੀ.ਐਸ.ਪੀ. ਸਿਟੀ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 31-01-2026
ਪਠਾਨਕੋਟ, 30 ਜਨਵਰੀ (ਸੰਧੂ)-ਪਠਾਨਕੋਟ ਵਪਾਰ ਮੰਡਲ ਦੇ ਵਫ਼ਦ ਨੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ 'ਚ ਡੀ.ਐਸ.ਪੀ. ਸਿਟੀ ਜਗਦੀਸ਼ ਅੱਤਰੀ ਨਾਲ ਮੁਲਾਕਾਤ ਕੀਤੀ | ਵਪਾਰੀਆਂ ਨੇ ਗੱਟੂ ਡੋਰ ਦੀ ਵਰਤੋਂ ਤੇ ਵਿੱਕਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਭਵਿੱਖ ਵਿਚ ਕੀਤੇ ਜਾਣ ਵਾਲੇ ਕਦਮਾਂ 'ਤੇ ਚਰਚਾ ਕੀਤੀ | ਪ੍ਰਧਾਨ ਮਨਿੰਦਰ ਸਿੰਘ ਲੱਕੀ ਤੇ ਸੰਸਥਾਪਕ ਪ੍ਰਧਾਨ ਐਸ.ਐਸ. ਬਾਵਾ ਨੇ ਕਿਹਾ ਕਿ ਹਾਲ ਹੀ ਵਿਚ ਲੁਧਿਆਣਾ 'ਚ ਗੱਟੂ ਡੋਰ ਵਿਚ ਫਸਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਗੱਟੂ ਡੋਰ ਨਾਲ ਅਣਗਿਣਤ ਲੋਕ ਜ਼ਖਮੀ ਹੋਏ ਹਨ ਅਤੇ ਪੰਛੀ ਵੀ ਇਸ ਵਿਚ ਫਸਣ ਤੋਂ ਬਾਅਦ ਤੜਫਦੇ ਹੋਏ ਮਰ ਗਏ ਹਨ | ਇਹ ਚਿੰਤਾਜਨਕ ਹੈ ਕਿ ਇਨ੍ਹਾਂ ਘਟਨਾਵਾਂ ਅਤੇ ਗੱਟੂ ਡੋਰ ਦੇ ਖ਼ਤਰਿਆਂ ਦੇ ਬਾਵਜੂਦ ਲੋਕ ਇਸ ਦੀ ਵਰਤੋਂ ਜਾਰੀ ਰੱਖਦੇ ਹਨ | ਨਾ ਤਾਂ ਵੇਚਣ ਵਾਲੇ ਤੇ ਨਾ ਹੀ ਖ਼ਰੀਦਦਾਰ ਰੁਕ ਰਹੇ ਹਨ | ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਮੁੱਦੇ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਹਨ, ਇਸ ਲਈ ਪਠਾਨਕੋਟ ਜ਼ਿਲ੍ਹੇ ਵਿਚ ਗੱਟੂ ਡੋਰ ਦੀ ਵਰਤੋਂ ਅਤੇ ਵਿੱਕਰੀ ਨੂੰ ਰੋਕਣ ਲਈ ਗੰਭੀਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਮਨਿੰਦਰ ਸਿੰਘ ਨੇ ਕਿਹਾ ਕਿ ਪਠਾਨਕੋਟ ਵਪਾਰ ਮੰਡਲ ਇਸ ਮਾਮਲੇ ਦਾ ਪੂਰਾ ਸਮਰਥਨ ਕਰੇਗਾ ਤੇ ਜੇਕਰ ਪੁਲਿਸ ਨੇ ਇਸ ਵਿਚ ਸ਼ਾਮਿਲ ਲੋਕਾਂ ਨੂੰ ਫੜਿਆ ਤਾਂ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਜਾਂ ਸਮਰਥਨ ਨਹੀਂ ਦੇਵੇਗਾ | ਉਨ੍ਹਾਂ ਜਨਤਾ, ਖ਼ਾਸ ਕਰਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ | ਇਸ ਮੌਕੇ ਐਸ.ਐਸ. ਬਾਵਾ, ਅਸ਼ਵਨੀ ਗੁਪਤਾ, ਵਿਨੇ ਵਿੱਗ, ਅਮਿਤ ਮਹਾਜਨ, ਅਵਿਨਾਸ਼ ਤਲਵਾੜ, ਵਿਨੈ ਮਹਾਜਨ, ਲਲਿਤ ਕੁਮਾਰ, ਅਸ਼ੋਕ ਕੁਮਾਰ ਅਤੇ ਭੀਸ਼ਮ ਮਹਾਜਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਾਖ਼ਲਾ ਮੁਹਿੰਮ ਜਾਗਰੂਕਤਾ ਵੈਨ ਨੂੰ ਹਲਕਾ ਇੰਚਾਰਜ ਅਮਿਤ ਮੰਟੂ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਤਾਰਾਗੜ੍ਹ ਬੇਗੋਵਾਲ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।