05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੁੱਖ ਮੰਤਰੀ ਬੀਮਾ ਯੋਜਨਾ ਤਹਿਤ 30 ਲੋਕਾਂ ਦੇ ਸਿਹਤ ਕਾਰਡ ਬਣਾਏ

ਅਜੀਤ ਡੈਸਕ 31-01-2026
ਸ਼ਾਹਪੁਰ ਕੰਢੀ, 30 ਜਨਵਰੀ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰਕ ਮੈਂਬਰ ਲਈ 10 ਲੱਖ ਦੀਆਂ ਡਾਕਟਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਮੁੱਖ ਮੰਤਰੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਆਦਰਸ਼ ਨਗਰ ਵਿਖੇ 'ਆਪ' ਵਲੰਟੀਅਰ ਵਲੋਂ ਟੋਕਨ ਜਾਰੀ ਕਰਕੇ ਸੀ.ਐਸ.ਸੀ. ਸੈਂਟਰ ਵਿਖੇ ਸਿਹਤ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਆਦਰਸ਼ ਨਗਰ ਦੀ ਸਾਬਕਾ ਸਰਪੰਚ ਸਨੇਹ ਲਤਾ, ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ, 'ਆਪ' ਜ਼ਿਲ੍ਹਾ ਐਸ.ਸੀ./ਐਸ.ਟੀ. ਦੇ ਜੀ ਰਾਮ ਜੀ ਸੈਕਟਰੀ ਰਾਕੇਸ਼ ਸ਼ਰਮਾ, ਵਿਕਟਰ ਵਲੋਂ ਟੋਕਨ ਜਾਰੀ ਕਰਕੇ ਲੋਕਾਂ ਨੰੂ ਸੀ.ਐਸ.ਸੀ. ਸੈਂਟਰ ਭੇਜਿਆ ਜਾ ਰਿਹਾ ਹੈ | ਜਿੱਥੇ ਆਧਾਰ ਕਾਰਡ ਤੇ ਵੋਟਰ ਕਾਰਡ ਦਿਖਾ ਕੇ ਸਿਹਤ ਕਾਰਡ ਬਣਾਏ ਜਾ ਰਹੇ ਹਨ | ਅੱਜ ਪਿੰਡ ਆਦਰਸ਼ ਨਗਰ 30 ਕਾਰਡ ਬਣਾਏ ਗਏ |
ਪਿਛਲੀ ਖ਼ਬਰ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਸੰਬੰਧੀ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।