28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਕਾਰੀ ਹਾਈ ਸਕੂਲ ਪਸਨਾਵਾਲ ਦੀ ਵਿਦਿਆਰਥਣ ਨੇ ਵਜ਼ੀਫਾ ਕੀਤਾ ਪ੍ਰਾਪਤ

ਅਜੀਤ ਡੈਸਕ 25-01-2026
ਧਾਰੀਵਾਲ, 24 ਜਨਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਪਸਨਾਵਾਲ ਦੇ ਸਰਕਾਰੀ ਹਾਈ ਸਕੂਲ 'ਚ ਪੜ੍ਹਦੀ ਵਿਦਿਆਰਥਣ ਸਿਮਰਨਜੀਤ ਕੌਰ ਸਪੁੱਤਰੀ ਬਿਕਰਮਜੀਤ ਸਿੰਘ ਨੇ ਬੋਰਡ ਦੀ ਅੱਠਵੀਂ ਜਮਾਤ 'ਚੋਂ ਕੁੱਲ 800 ਅੰਕਾਂ 'ਚੋਂ 586 ਅੰਕ ਲੈ ਕੇ 97.7 ਪ੍ਰਤੀਸ਼ਤਾਂ ਅੰਕਾਂ ਨਾਲ ਵਜੀਫਾ ਪ੍ਰਾਪਤ ਕੀਤਾ ਹੈ | ਇਸ ਸੰਬੰਧ ਵਿਚ ਸਕੂਲ ਦੇ ਮੁੱਖ ਅਧਿਆਪਕ ਪਿ੍ੰਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ 5000 ਰੁਪਏ ਦਾ ਚੈੱਕ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਸਮਾਗਮ ਦੌਰਾਨ ਵਿਦਿਆਰਥਣ ਸਿਰਕਨਜੀਤ ਕੌਰ ਨੂੰ ਭੇਟ ਕੀਤਾ | ਇਸ ਤੋਂ ਇਲਾਵਾ ਸਰਪੰਚ ਗੁਰਨਾਮ ਸਿੰਘ ਨੇ ਵੀ ਆਪਣੇ ਨਿੱਜੀ ਤੌਰ 'ਤੇ ਨਕਦੀ ਇਨਾਮ ਵਜੋਂ ਦਿੱਤੀ | ਇਸ ਮੌਕੇ ਉਨ੍ਹਾਂ ਹੋਰਨਾਂ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਉਹ ਵੀ ਸਖ਼ਤ ਮਿਹਨਤ ਕਰਨ | ਇਸ ਮੌਕੇ ਨਰਿੰਦਰ ਸਿੰਘ ਫੌਜੀ, ਸਤਪਾਲ ਮਸੀਹ, ਮਾਸਟਰ ਪਵਨ ਕੁਮਾਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਆਰ. ਡੀ. ਖੋਸਲਾ ਸਕੂਲ ਵਿਖੇ ਬਸੰਤ ਪੰਚਮੀ ਤਿਉਹਾਰ ਮਨਾਇਆ ਅਗਲੀ ਖ਼ਬਰ ਕਲਾਸਵਾਲਾ ਖ਼ਾਲਸਾ ਸਕੂਲ ਦੇ ਸਾ. ਮੁੱਖ ਅਧਿਆਪਕ ਤਾਰਾ ਸਿੰਘ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।