28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

'ਆਪ' ਵਲੋਂ ਖਜਾਨ ਸਿੰਘ ਖਹਿਰਾ ਸੁਲਤਾਨ ਐੱਸ. ਸੀ. ਵਿੰਗ ਦਾ ਬਲਾਕ ਪ੍ਰਧਾਨ ਨਿਯੁਕਤ

ਅਜੀਤ ਡੈਸਕ 25-01-2026
ਧਿਆਨਪੁਰ, 24 ਜਨਵਰੀ (ਕੁਲਦੀਪ ਸਿੰਘ ਸੋਨੂੰ)-ਆਮ ਆਦਮੀ ਪਾਰਟੀ ਵਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਸ: ਖਜਾਨ ਸਿੰਘ ਖਹਿਰਾ ਸੁਲਤਾਨ ਨੂੰ ਐੱਸ. ਸੀ. ਵਿੰਗ. ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸ: ਖਜਾਨ ਸਿੰਘ ਖਹਿਰ ਸੁਲਤਾਨ ਨੇ ਬਲਾਕ ਡੇਰਾ ਬਾਬਾ ਨਾਨਕ ਐੱਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਸ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਸ: ਗੁਰਦੀਪ ਸਿੰਘ ਰੰਧਾਵਾ ਸ਼ਾਹਪੁਰ ਜਾਜਨ, ਵਿਧਾਇਕ ਸ਼ੈਰੀ ਕਲਸੀ ਬਟਾਲਾ ਤੇ ਹੋਰ ਸੀਨੀਅਰ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ | ਇਸ ਮੌਕੇ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਹੈਰੀ ਧਾਰੋਵਾਲੀ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਬਲਾਕ ਪ੍ਰਧਾਨ ਨਰਿੰਦਰ ਸਿੰਘ ਡਿੰਪਲ ਅਲੀਨੰਗਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਬਖਸ਼ੀਸ਼ ਸਿੰਘ ਅਲੀਨੰਗਲ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ ਜਾਜਨ, ਸਰਪੰਚ ਦਲਬੀਰ ਸਿੰਘ ਰਾਜੇਕੇ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਸਰਪੰਚ ਦਲਬੀਰ ਸਿੰਘ ਰਾਏਚੱਕ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੀਨਾ ਕੁਮਾਰੀ ਰਊਵਾਲ, ਐਡਵੋਕੇਟ ਪਰਿਵਰਤਨ ਸਿੰਘ ਸੰਗਤਵਾਲ, ਸਰਪੰਚ ਗੁਰਤੇਜ ਸਿੰਘ ਰਣਸੀਕੇ ਤਲਾ, ਸਰਪੰਚ ਲਾਡੀ ਮਾਹਲ, ਸਰਪੰਚ ਮਨਦੀਪ ਸਿੰਘ ਗਿਲਾਂਵਾਲੀ, ਸਰਪੰਚ ਜਸਮੇਲ ਸਿੰਘ ਕੋਹਾਲੀ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ 2 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਹੈਲਥ ਕਾਰਡ ਬਣਾਉਣ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।