25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੰਭੀਰ ਹਾਲਤ 'ਚ ਮਿਲੀ ਟਰੱਕ 'ਚੋਂ ਡਰਾਈਵਰ ਦੀ ਲਾਸ਼

ਅਜੀਤ ਡੈਸਕ 25-01-2026
ਨਰੋਟ ਮਹਿਰਾ, 24 ਜਨਵਰੀ (ਰਾਜ ਕੁਮਾਰੀ)-ਕਸਬਾ ਸਰਨਾ ਵਿਖੇ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ, ਜਦੋਂ ਇਕ ਟਰੱਕ 'ਚੋਂ ਟਰੱਕ ਡਰਾਈਵਰ ਦੀ ਲਾਸ਼ ਮਿਲੀ | ਜਾਣਕਾਰੀ ਦਿੰਦੇ ਹੋਏ ਸਦਰ ਪੁਲਿਸ ਦੇ ਡਿਊਟੀ ਅਫ਼ਸਰ ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਨਾ ਸਰਵਿਸ ਰੋਡ 'ਤੇ ਟਰਾਂਸਪੋਰਟ ਦੇ ਕੋਲ ਇਕ ਟਰੱਕ ਵਿਚ ਡਰਾਈਵਰ ਦੀ ਲਾਸ਼ ਪਈ ਹੈ | ਉਹਨਾਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਤਕਰੀਬਨ ਦੁਪਹਿਰ 1:30 ਵਜੇ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਛਾਣਬੀਣ ਕੀਤੀ ਗਈ | ਜਿਸ ਦੌਰਾਨ ਮਿ੍ਤਕ ਟਰੱਕ ਡਰਾਈਵਰ ਦੇ ਨਾਲ ਦੇ ਡਰਾਈਵਰਾਂ ਵਲੋਂ ਦੱਸਿਆ ਕਿ ਇਹ 4447 ਟਰੱਕ ਭਰਨ ਵਾਸਤੇ ਪੂਰੀ ਟਰਾਂਸਪੋਰਟ ਸਰਨਾ ਵਿਖੇ ਆਇਆ ਸੀ ਅਤੇ ਇਸ ਦਾ ਨਾਮ ਲਕਸ਼ਮਣ ਸਿੰਘ ਉਰਫ਼ ਗੋਗੀ ਪੁੱਤਰ ਅਮਰ ਸਿੰਘ ਉਮਰ 35 ਸਾਲ ਪਿੰਡ ਉੱਬੇ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ | ਉਨ੍ਹਾਂ ਦੱਸਿਆ ਕਿ ਇਸ ਨੇ ਸਰਨਾ ਪੂਰੀ ਟਰਾਂਸਪੋਰਟ ਦੇ ਸਾਹਮਣੇ ਆਪਣੀ ਗੱਡੀ ਲਗਾਈ ਹੋਈ ਸੀ ਅਤੇ ਜਦੋਂ ਇਸ ਦਾ ਨੰਬਰ ਆਇਆ ਤੇ ਜਦੋਂ ਟਰੱਕ ਵਿਚ ਆ ਕੇ ਡਰਾਈਵਰਾਂ ਵਲੋਂ ਵੇਖਿਆ ਤਾਂ ਇਸ ਨੂੰ ਹਿਲਾਉਣ 'ਤੇ ਇਸ ਦੇ ਸਰੀਰ ਵਲੋਂ ਕੋਈ ਵੀ ਹਰਕਤ ਨਹੀਂ ਕੀਤੀ ਗਈ | ਡਰਾਈਵਰਾਂ ਵਲੋਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਵਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਮਿ੍ਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਠਾਨਕੋਟ ਮੁਰਦਾ ਘਰ ਵਿਚ ਰੱਖਿਆ ਗਿਆ | ਇਸ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ | ਸਦਰ ਪੁਲਿਸ ਦੇ ਡਿਊਟੀ ਅਫ਼ਸਰ ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਦੇ ਟਰੱਕ ਦੀ ਤਲਾਸ਼ੀ ਲੈਣ ਦੌਰਾਨ ਇਸ ਦਾ ਕੋਈ ਵੀ ਸ਼ਨਾਖਤੀ ਕਾਰਡ ਅਤੇ ਨਾ ਹੀ ਕੋਈ ਮੋਬਾਈਲ ਗੱਡੀ ਵਿਚੋਂ ਬਰਾਮਦ ਹੋਇਆ ਅਤੇ ਇਸ ਦੇ ਪਰਿਵਾਰ ਦੇ ਪਹੁੰਚਣ ਉਪਰਾਂਤ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ |
ਪਿਛਲੀ ਖ਼ਬਰ ਇੰਡੀਅਨ ਫੈਡਰੇਸ਼ਨ ਅਤੇ ਟਰੇਡ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੰੂ ਨਹੀਂ ਮਿਲ ਰਿਹਾ ਮੱਛੀ ਦੀ ਬੋਲੀ ਦਾ ਕੋਈ ਠੇਕੇਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।