25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਰੀਆ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ 'ਤੇ ਵੱਖ-ਵੱਖ ਮੁਕਾਬਲੇ ਕਰਵਾਏ

ਅਜੀਤ ਡੈਸਕ 25-01-2026
ਪਠਾਨਕੋਟ, 24 ਜਨਵਰੀ (ਸੰਧੂ)-ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਐਨ.ਐਸ.ਐਸ ਵਿਭਾਗ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਅਫ਼ਸਰ ਡਾ: ਆਰਤੀ ਪਲਟਾ, ਐਨ.ਐਸ ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਸ਼ੀਤਲ ਆਨੰਦ ਅਤੇ ਪ੍ਰੋ: ਸ਼ਿਲਪਾ ਭਗਤ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੁਕਾਬਲੇ ਤਹਿਤ ਕਵਿਤਾ ਪਾਠ, ਭਾਸ਼ਣ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਡਾ: ਪੰਕਜ ਮਾਲਾ ਨੇ ਜੱਜ ਵਜੋਂ ਬਾਖ਼ੂਬੀ ਡਿਊਟੀ ਨਿਭਾਈ, ਜਿਸ ਲਈ ਪਲਕ ਨੂੰ ਕਵਿਤਾ ਪਾਠ ਵਿਚ ਪਹਿਲਾ ਇਨਾਮ, ਕੋਮਲ ਨੂੰ ਦੂਜਾ ਇਨਾਮ, ਕੀਰਤੀ ਤੇ ਸ਼ੈਲਾ ਨੂੰ ਤੀਜਾ ਇਨਾਮ ਅਤੇ ਮਹਿਕ ਨੂੰ ਉਤਸ਼ਾਹ ਪੁਰਸਕਾਰ ਮਿਲਿਆ | ਭਾਸ਼ਣ ਵਿਚ ਨਿਹਾਰਿਕਾ ਸ਼ਮੀ ਨੂੰ ਪਹਿਲਾ ਇਨਾਮ, ਨੇਹਾ ਨੂੰ ਦੂਜਾ ਇਨਾਮ, ਕੋਮਲ ਨੂੰ ਤੀਜਾ ਇਨਾਮ ਅਤੇ ਪਲਕ ਨੂੰ ਉਤਸ਼ਾਹ ਪੁਰਸਕਾਰ ਮਿਲਿਆ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਉਨ੍ਹਾਂ ਨੂੰ ਇਨਾਮ ਵੰਡੇ ਅਤੇ ਬੋਲਦੇ ਹੋਏ ਵੋਟ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਵੋਟਿੰਗ ਬਹੁਤ ਮਹੱਤਵਪੂਰਨ ਹੈ | ਇਸ ਮੌਕੇ ਸਹੁੰ ਚੁੱਕਦੇ ਹੋਏ ਸਾਰਿਆਂ ਨੇ ਆਪਣਾ ਵਾਅਦਾ ਦੁਹਰਾਇਆ ਕਿ ਉਹ ਬਿਨਾਂ ਕਿਸੇ ਲਾਲਚ, ਧਰਮ ਤੋਂ ਉੱਪਰ ਉੱਠ ਕੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣਗੇ |
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੰੂ ਨਹੀਂ ਮਿਲ ਰਿਹਾ ਮੱਛੀ ਦੀ ਬੋਲੀ ਦਾ ਕੋਈ ਠੇਕੇਦਾਰ ਅਗਲੀ ਖ਼ਬਰ ਸ੍ਰੀ ਸਾਈਾ ਗਰੁੱਪ ਵਿਖੇ ਆਯੋਜਿਤ ਵਿਜੀਲੈਂਸ ਸੈਸ਼ਨ ਦਾ ਜਨਤਾ ਨੂੰ ਹੋਵੇਗਾ ਲਾਭ- ਚੇਅਰਮੈਨ ਪਿੁੰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।