24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲਾਰੈਂਸ ਇੰਟਰਨੈਸ਼ਨਲ ਸਕੂਲ 'ਚ ਬਸੰਤ ਪੰਚਮੀ ਦੀਆਂ ਰੌਣਕਾਂ

ਅਜੀਤ ਡੈਸਕ 25-01-2026
ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸਕੂਲ ਦਾ ਸਾਰਾ ਮਾਹੌਲ ਖੁਸ਼ੀਆਂ ਭਰਿਆ ਤੇ ਕੇਸਰੀ ਰੰਗ 'ਚ ਰੰਗਿਆ ਨਜ਼ਰ ਆਇਆ | ਸਮਾਗਮ ਦੀ ਸ਼ੁਰੂਆਤ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਦੇ ਚਰਨਾਂ 'ਚ ਜੋਤ ਜਗਾ ਕੇ ਕੀਤੀ ਗਈ | ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਵੰਦਨਾ ਗਾਈ ਤੇ ਗਿਆਨ ਦਾ ਆਸ਼ੀਰਵਾਦ ਲਿਆ | ਨੰਨ੍ਹੇ-ਮੁੰਨੇ ਬੱਚੇ ਪੀਲੇ ਰੰਗ ਦੇ ਪਹਿਰਾਵੇ 'ਚ ਸਕੂਲ ਆਏ, ਜੋ ਬਸੰਤ ਦੀ ਆਮਦ ਦਾ ਪ੍ਰਤੀਕ ਸਨ | ਵਿਦਿਆਰਥੀਆਂ ਨੇ ਬਸੰਤ ਰੁੱਤ ਦੇ ਸਵਾਗਤ ਵਿਚ ਕਵਿਤਾਵਾਂ, ਗੀਤ ਤੇ ਲੋਕ ਨਾਚ ਪੇਸ਼ ਕੀਤੇ | ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਨਵੀਂ ਉਮੀਦ ਤੇ ਗਿਆਨ ਦੇ ਪ੍ਰਕਾਸ਼ ਦਾ ਪ੍ਰਤੀਕ ਹੈ | ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਕੁਦਰਤ ਨਾਲ ਜੁੜੇ ਰਹਿਣ ਅਤੇ ਆਪਣੀ ਪੜ੍ਹਾਈ 'ਚ ਸਖ਼ਤ ਮਿਹਨਤ ਕਰਨ | ਇਸ ਮੌਕੇ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ, ਸਮੂਹ ਅਧਿਆਪਕ ਤੇ ਵਿਦਿਆਰਥੀਆਂ ਵਲੋਂ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਅਤੇ ਜੀਵਨ ਵਿਚ ਚੰਗੀ ਸਿੱਖਿਆ ਗ੍ਰਹਿਣ ਕਰਨ ਦਾ ਪ੍ਰਣ ਲਿਆ | ਇਹ ਦਿਨ ਸਕੂਲ 'ਚ ਸਭ ਲਈ ਯਾਦਗਾਰੀ ਹੋ ਨਿੱਬੜਿਆ |
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੰੂ ਨਹੀਂ ਮਿਲ ਰਿਹਾ ਮੱਛੀ ਦੀ ਬੋਲੀ ਦਾ ਕੋਈ ਠੇਕੇਦਾਰ ਅਗਲੀ ਖ਼ਬਰ ਪਾਕਿ ਵੀ ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਲੈ ਸਕਦੈ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।