12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਵੇਲੀ 'ਚ ਖੜ੍ਹੀ ਕਾਰ ਦੀ ਅਣਪਛਾਤਿਆਂ ਨੇ ਬੁਰੀ ਤਰ੍ਹਾਂ ਕੀਤੀ ਭੰਨਤੋੜ

ਅਜੀਤ ਡੈਸਕ 24-01-2026
ਤਿੱਬੜ, 23 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਤਿੱਬੜ ਥਾਣੇ ਅਧੀਨ ਆਉਂਦੇ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਿੰਡ ਸਰਸਪੁਰ ਵਿਖੇ ਇਕ ਹਵੇਲੀ ਅੰਦਰ ਦਾਖ਼ਲ ਹੋ ਕੇ ਕਾਰ ਦੀ ਤੋੜਭੰਨ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦੇ ਹੋਏ ਕਿ੍ਪਾਲ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਵਿਫ਼ਟ ਕਾਰ ਆਪਣੀ ਹਵੇਲੀ 'ਚ ਖੜ੍ਹੀ ਕੀਤੀ ਸੀ ਕਿ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਹਵੇਲੀ 'ਚ ਦਾਖ਼ਲ ਹੋ ਕੇ ਕਾਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਪਰ ਗੇਟ ਦਾ ਤਾਲਾ ਨਹੀਂ ਟੁੱਟਿਆ ਤੇ ਕਾਰ ਸਟਾਰਟ ਨਾ ਹੋਈ ਤਾਂ ਉਨ੍ਹਾਂ ਵਲੋਂ ਨੇੜੇ ਪਈ ਕਹੀ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਕਾਰ ਦਾ ਹੋਰ ਵੀ ਨੁਕਸਾਨ ਕਰਕੇ ਫ਼ਰਾਰ ਹੋ ਗਏ | ਇਸ ਸਬੰਧੀ 112 ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਯਾਦ 'ਚ ਬਰਸੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।