12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਸ਼ੇ ਦਾ ਸੇਵਨ ਕਰਦੀ ਔਰਤ ਸਮੇਤ 2 ਕਾਬੂ

ਅਜੀਤ ਡੈਸਕ 24-01-2026
ਤਿੱਬੜ, 23 ਜਨਵਰੀ (ਸੋਹਨ ਮਲਿਕ)-ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦੀ ਇਕ ਔਰਤ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਮਹਿੰਦਰ ਪਾਲ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਪਿੰਡ ਘੁਰਾਲਾ ਬਾਈਪਾਸ 'ਤੇ ਇਕ ਔਰਤ ਕਮਲੇਸ਼ ਪਤਨੀ ਵਿਸ਼ਾਲ ਕੁਮਾਰ ਵਾਸੀ ਪਨਿਆੜ ਥਾਣਾ ਦੀਨਾਨਗਰ ਜੋ ਸੜਕ ਕਿਨਾਰੇ ਨਸ਼ੇ ਦਾ ਸੇਵਨ ਕਰ ਰਹੀ ਸੀ, ਜਿਸ ਨੰੂ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ | ਜਿਸ ਪਾਸੋਂ ਇਕ ਸਿਲਵਰ ਪੇਪਰ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ | ਪੁਲਿਸ ਵਲੋਂ ਦੋਸ਼ਣ ਖ਼ਿਲਾਫ਼ ਥਾਣਾ ਤਿੱਬੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਪਿੰਡ ਬੱਬੇਹਾਲੀ ਨਹਿਰ ਦੇ ਪੁਲ ਤੋਂ ਏ.ਐਸ.ਆਈ ਵਿਜੇ ਕੁਮਾਰ ਵਲੋਂ ਗਸ਼ਤ ਦੌਰਾਨ ਸਟੀਫਨ ਪੁੱਤਰ ਮਕਬੂਲ ਵਾਸੀ ਪਿੰਡ ਭੰਗਵਾਂ ਨੂੰ ਨਸ਼ੇ ਦੀ ਹਾਲਤ 'ਚ ਕਾਬੂ ਕੀਤਾ ਗਿਆ | ਜਿਸ ਕੋਲੋਂ ਇਕ ਸਿਲਵਰ ਪੇਪਰ, ਲਾਈਟਰ ਤੇ 20 ਰੁਪਏ ਦਾ ਨੋਟ ਬਰਾਮਦ ਹੋਇਆ | ਜਿਸ ਖ਼ਿਲਾਫ਼ ਪੁਲਿਸ ਵਲੋਂ ਥਾਣਾ ਤਿੱਬੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਤੇਜ਼ ਠੰਢੀਆਂ ਹਵਾਵਾਂ ਤੇ ਮੀਂਹ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਗਲੀ ਖ਼ਬਰ ਖਸਤਾ ਹਾਲਤ ਸੜਕ ਆਮ ਲੋਕਾਂ ਤੇ ਰਾਹਗੀਰਾਂ ਲਈ ਬਣੀ ਵੱਡੀ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।