13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਹਿਲਾ ਵਿੰਗ ਸਭਾ ਸੁਸਾਇਟੀ ਪਠਾਨਕੋਟ ਨੇ ਦਿੱਤਾ ਮਾਨਵਤਾ ਦੀ ਸੇਵਾ 'ਚ ਆਪਣਾ ਯੋਗਦਾਨ

ਅਜੀਤ ਡੈਸਕ 24-01-2026
ਨਰੋਟ ਮਹਿਰਾ, 23 ਜਨਵਰੀ (ਰਾਜ ਕੁਮਾਰੀ)-ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ ਝਾਖੋਲਾਹੜੀ ਪਠਾਨਕੋਟ ਜੋ ਕਿ ਪਿਛਲੇ 2021 ਤੋਂ ਮਾਨਵਤਾ ਦੀ ਸੇਵਾ 'ਚ ਆਪਣਾ ਯੋਗਦਾਨ ਦਿੰਦਾ ਆ ਰਿਹਾ ਹੈ | ਜਿਸ 'ਚ ਬੇਸਹਾਰਾ ਬਜ਼ੁਰਗ ਮਾਂ-ਬਾਪ ਨੂੰ ਸਹਾਰਾ ਦਿੱਤਾ ਜਾ ਰਿਹਾ ਹੈ | ਇਸ 'ਚ ਲਗਭਗ ਹੁਣ ਤੱਕ 350 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਸਹਾਰਾ ਦਿੱਤਾ ਗਿਆ ਹੈ ਤੇ ਇਸ ਆਸ਼ਰਮ ਦਾ ਮੁੱਖ ਉਦੇਸ਼ ਹੈ ਕਿ ਜਿਸ ਦਾ ਕੋਈ ਸਹਾਰਾ ਨਹੀਂ ਹੁੰਦਾ, ਉਸ ਨੂੰ ਸਹਾਰਾ ਦਿੱਤਾ ਜਾਵੇ ਤੇ ਜਿਹੜੇ ਬਜ਼ੁਰਗ ਲੜ-ਝਗੜ ਕੇ ਕਈ ਵਾਰ ਨਾਰਾਜ਼ ਹੋ ਕੇ ਘਰੋਂ ਆ ਜਾਂਦੇ ਹਨ | ਉਨ੍ਹਾਂ ਦੀ ਕੌਂਸਲਿੰਗ ਕਰਵਾ ਕੇ ਦੁਬਾਰਾ ਘਰ ਵਾਪਸ ਭੇਜਿਆ ਜਾਂਦਾ ਹੈ | ਅੱਜ ਤੱਕ 30 ਤੋਂ ਜ਼ਿਆਦਾ ਬਜ਼ੁਰਗਾਂ ਦਾ ਸਮਝੌਤਾ ਕਰਵਾ ਕੇ ਘਰ ਵੀ ਵਾਪਸ ਭੇਜਿਆ ਗਿਆ ਹੈ | ਇਸ 'ਚ ਮਹਿਲਾ ਵਿੰਗ ਸਭਾ ਸੰਸਥਾ ਪਠਾਨਕੋਟ ਨੇ ਬਜ਼ੁਰਗਾਂ ਲਈ ਕੁਝ ਲੋੜਵੰਦ ਸਮਾਨ ਭੇਟ ਕੀਤਾ ਤੇ ਬਜ਼ੁਰਗਾਂ ਦਾ ਹਾਲ ਚਾਲ ਜਾਣਿਆ | ਇਸ ਮੌਕੇ ਸੰਸਥਾ ਦੇ ਮੈਂਬਰਾਂ ਦਾ ਆਸ਼ਰਮ ਪ੍ਰਬੰਧਕਾਂ ਪ੍ਰਧਾਨ ਸਤਨਾਮ ਸਿੰਘ ਤੇ ਸੁਪਰਡੈਂਟ ਅੰਜਲੀ ਸ਼ਰਮਾ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸਵਿਤਾ, ਸੁਰਜੀਤ ਕੌਰ, ਆਸ਼ਾ ਰਾਣੀ, ਵਿਜੇ ਕੁਮਾਰੀ, ਜਸਦੀਪ ਕੌਰ, ਰਮੇਸ਼ ਚੰਦਰ, ਵਿਪਨ ਕੁਮਾਰ ਤੇ ਮਹਿਲਾ ਵਿੰਗ ਸਭਾ ਸੰਸਥਾ ਪਠਾਨਕੋਟ ਦੇ ਮੈਂਬਰ ਕਿਰਨ ਅਰੋੜਾ, ਚੰਚਲ, ਪ੍ਰਵੀਨ ਕੁਮਾਰੀ, ਬਲਵਿੰਦਰ ਕੌਰ, ਨੇਹਾ ਸ਼ਰਮਾ, ਰੀਤੂ ਅਤੇ ਅਨੀਤਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਰਦਾਸਪੁਰ ਦੇ ਹਨੰੂਮਾਨ ਚੌਕ 'ਚ ਲੱਗੀਆਂ 200 ਸਟਰੀਟ ਲਾਈਟਾਂ 'ਚੋਂ 120 ਲਾਈਟਾਂ ਬੰਦ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸ਼ੁਰੂ ਹੋਣ 'ਤੇ ਪਿੰਡ ਕਟਾਰੂਚੱਕ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।