13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਕੱਪ ਸਫ਼ਲਤਾ ਪੂਰਵਕ ਸਮਾਪਤ

ਅਜੀਤ ਡੈਸਕ 24-01-2026
ਘਰੋਟਾ, 23 ਜਨਵਰੀ (ਸੰਜੀਵ ਗੁਪਤਾ)-ਨੌਸ਼ਹਿਰਾ ਨਾਲਬੰਦਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਕਲੱਬ ਵਲੋਂ ਦੂਜਾ ਕਬੱਡੀ ਕੱਪ ਉਤਸ਼ਾਹ ਨਾਲ ਕਰਵਾਇਆ ਗਿਆ | ਟੂਰਨਾਮੈਂਟ 'ਚ ਦੇਸ਼ ਵਿਦੇਸ਼ ਤੋਂ ਆਈਆਂ ਪ੍ਰਸਿੱਧ ਕਬੱਡੀ ਟੀਮਾਂ ਨੇ ਭਾਗ ਲੈ ਕੇ ਦਰਸ਼ਕਾਂ ਨੂੰ ਖ਼ੂਬ ਮਨੋਰੰਜਨ ਪ੍ਰਦਾਨ ਕੀਤਾ | ਕਬੱਡੀ ਕੱਪ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਇਕਬਾਲ ਸਿੰਘ ਵਲੋਂ ਕੀਤੀ ਗਈ, ਜਦਕਿ ਮੁੱਖ ਮਹਿਮਾਨ ਵਜੋਂ ਸਰਪੰਚ ਸੁਖਵਿੰਦਰ ਸਿੰਘ ਤੇ ਐਸ.ਐਚ.ਓ. ਵਿਜੇ ਕੁਮਾਰ ਮੌਜੂਦ ਰਹੇ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ 'ਚ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਦਿਵਜੋਤ ਸਿੰਘ, ਬੰਟੀ ਤੇ ਗੁਰਮੁੱਖ ਸਿੰਘ ਸ਼ਾਮਿਲ ਸਨ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਨੜਾਂਵਾਲੀ ਤੇ ਸ਼ਿਕਾਰਮਾਛੀਆਂ ਦੀਆਂ ਟੀਮਾਂ ਆਮਣੇ-ਸਾਹਮਣੇ ਹੋਈਆਂ, ਜਿਸ ਵਿਚ ਨੜਾਂਵਾਲੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ | ਸੈਮੀਫਾਈਨਲ 'ਚ ਸ਼ਿਕਾਰਮਾਛੀਆਂ ਨੇ ਕੈਲੀਫੌਰਨੀਆਂ ਦੀ ਟੀਮ ਨੂੰ ਹਰਾਇਆ, ਜਦਕਿ ਨੜਾਂਵਾਲੀ ਨੇ ਬੋਪਰਾਏ ਦੀ ਟੀਮ ਨੂੰ ਮਾਤ ਦਿੱਤੀ | ਟੂਰਨਾਮੈਂਟ ਦੌਰਾਨ ਕਈ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਗਏ | ਨੌਸ਼ਹਿਰਾ ਨਾਲਬੰਦਾ ਤੇ ਸ਼ਿਕਾਰਮਾਛੀਆਂ ਦਰਮਿਆਨ ਹੋਏ ਮੁਕਾਬਲੇ 'ਚ ਸ਼ਿਕਾਰਮਾਛੀਆਂ ਦੀ ਟੀਮ ਜੇਤੂ ਰਹੀ | ਲੜਕੀਆਂ ਦੇ ਮੁਕਾਬਲਿਆਂ ਵਿਚ ਕਪੂਰਥਲਾ ਦੀ ਟੀਮ ਨੇ ਗੁਰਦਾਸਪੁਰ ਨੂੰ ਹਰਾਇਆ, ਜਦਕਿ ਬੱਚਿਆਂ ਦੇ ਮਲੇਸ਼ੀਆ ਤੇ ਮਨੀਲਾ ਦਰਮਿਆਨ ਹੋਏ ਮੁਕਾਬਲੇ ਵਿਚ ਮਨੀਲਾ ਦੀ ਟੀਮ ਜੇਤੂ ਰਹੀ | ਟੂਰਨਾਮੈਂਟ ਦੌਰਾਨ ਗੋਪੀ ਫਰੀਦਪੁਰੀਆ, ਏਕਮ ਘਸੀਟਪੁਰੀਆ ਸਮੇਤ ਕਈ ਨਾਮਵਰ ਕਬੱਡੀ ਖਿਡਾਰੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਇਸ ਮੌਕੇ ਸੂਬਾ ਰਹੀਮਾਬਾਦ ਤੇ ਹਰਸ ਨੜਾਂਵਾਲੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਕਲੱਬ ਪ੍ਰਧਾਨ ਇਕਬਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਨੇ ਕਲੱਬ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਕਰਨਦੀਪ ਸਿੰਘ ਤੇ ਸਰਤਾਜ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸ਼ੁਰੂ ਹੋਣ 'ਤੇ ਪਿੰਡ ਕਟਾਰੂਚੱਕ ਵਿਖੇ ਸਮਾਗਮ ਅਗਲੀ ਖ਼ਬਰ ਪੰਚਾਇਤ ਵਲੋਂ 'ਨਸ਼ਾ ਛੱਡੋ ਅਭਿਆਨ' ਤਹਿਤ ਕੱਢੀ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।