13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ ਨੂੰ ਬੂਟਾ ਭੇਟ ਕਰਦੇ ਹੋਏ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪਰਵਿੰਦਰ ਸੈਣੀ ਨਾਲ ਡਿਪਟੀ ਡੀ.ਈ.ਓ. (ਪ੍ਰਾਇ:) ਡੀ.ਜੀ. ਸਿੰਘ, ਡਿਪਟੀ ਡੀ.ਈ.ਓ. (ਸੈ:) ਅਮਨਦੀਪ ਅਤੇ ਹਾਜ਼ਰ ਬੀ.ਐਨ.ਓ. ਤੇ ਅਧਿਆਪਕ | ਤਸਵੀਰਾਂ: ਸੰਧੂ <br/> 24-01-2026
ਪਠਾਨਕੋਟ, 23 ਜਨਵਰੀ (ਸੰਧੂ)-ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਦੀ ਅਗਵਾਈ ਹੇਠ ਇਕ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਡਾਈਟ ਪਠਾਨਕੋਟ ਵਿਖੇ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪਰਵਿੰਦਰ ਸੈਣੀ ਦੀ ਦੇਖ ਰੇਖ ਹੇਠ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਡੀ.ਈ.ਓ. ਕਮਲਦੀਪ ਕੌਰ ਮੁੱਖ ਮਹਿਮਾਨ ਅਤੇ ਡਿਪਟੀ ਡੀ.ਈ.ਓ. (ਸੈ:) ਅਮਨਦੀਪ, ਡਿਪਟੀ ਡੀ.ਈ.ਓ. (ਪ੍ਰਾਇ:) ਡੀ.ਜੀ. ਸਿੰਘ, ਨਾਇਬ ਤਹਿਸੀਲਦਾਰ ਹਰਦੀਪ ਸਿੰਘ, ਜ਼ਿਲ੍ਹਾ ਅਧਿਕਾਰੀ ਬਾਲ ਸੁਰੱਖਿਆ ਵਿਭਾਗ ਊਸ਼ਾ ਲਲੋਤਰਾ, ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਦੀਪ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਪ੍ਰੋਗਰਾਮ ਅਧੀਨ ਓਰੀਐਂਟੇਸ਼ਨ ਪ੍ਰੋਗਰਾਮ ਫ਼ਾਰ ਟੀਚਰਜ਼ ਆਨ ਸੇਫ਼ਟੀ ਐਂਡ ਸਕਿਉਰਿਟੀ ਨਾਲ ਸਬੰਧਿਤ ਸਕੀਮਾਂ ਜਿਸ ਵਿਚ ਪੈਕਸੋ ਐਕਟ 2012, ਜੁਵੇਨਾਈਲ ਜਸਟਿਸ ਐਕਟ 2015, ਚਾਈਲਡ ਐਂਡ ਐਡੋਲਸੈਂਟ ਐਕਟ 1986, ਪ੍ਰੋਟੈਕਸ਼ਨ ਆਫ਼ ਚਾਈਲ ਰਾਈਟ (ਸੀ.ਪੀ.ਸੀ.ਆਰ.) ਐਕਟ 2005, ਆਰ.ਟੀ.ਈ. ਐਕਟ 2009, ਸੁਪਰੀਮ ਕੋਰਟ ਜੱਜਮੈਂਟ ਐਨ.ਡੀ.ਐਮ.ਏ. ਗਾਈਡਲਾਈਨਜ਼ 2016, ਐਂਡ ਸਕਿਉਰਿਟੀ ਗਾਈਡਲਾਈਨਜ਼ 2021, ਰੋਡ ਸੇਫ਼ਟੀ ਆਦਿ ਸਬੰਧੀ ਟਰੇਨਿੰਗ ਦਿੱਤੀ ਗਏ | ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਇਸ ਇਕ ਦਿਨਾ ਪ੍ਰੋਗਰਾਮ 'ਚ ਮਾਸਟਰ ਟਰੇਨਰ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪਰਵਿੰਦਰ ਸੈਣੀ, ਜੋਗਿੰਦਰ ਪਾਲ (ਲੀਗਲ), ਰਾਹੁਲ (ਐਲ.ਏ.) ਨੇ ਸਾਈਬਰ ਅਪਰਾਧ/ਸੁਰੱਖਿਆ, ਏ.ਆਈ. ਦੇ ਨੁਕਸਾਨ ਤੇ ਇਸ ਤੋਂ ਸੁਰੱਖਿਅਤ ਰਹਿਣ ਲਈ ਨਿਯਮ, ਕਿਸ਼ੋਰ ਸਿੱਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਮਾਸਟਰ ਟਰੇਨਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਵਿੰਦਰ ਸੈਣੀ ਨੇ ਪੈਕਸੋ ਐਕਟ ਦੀ ਵਿਸਥਾਰ ਨਾਲ ਚਰਚਾ ਕੀਤੀ | ਅੰਤ 'ਚ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਵਿੰਦਰ ਸੈਣੀ ਵਲੋਂ ਆਏ ਮਹਿਮਾਨਾਂ ਨੂੰ ਬੂਟੇ ਭੇਟ ਕਰਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਬੀ.ਐਨ.ਓ. ਪਿ੍ੰਸੀਪਲ ਸਵਤੰਤਰ ਕੁਮਾਰ, ਪਿ੍ੰਸੀਪਲ ਬਲਬੀਰ ਵਿਰਦੀ, ਬੀ.ਐਨ.ਓ. ਪਿ੍ੰਸੀਪਲ ਪੰਕਜ ਮਹਾਜਨ, ਬੀ.ਐਨ.ਓ. ਪਿ੍ੰਸੀਪਲ ਰਘੁਬੀਰ ਕੌਰ, ਬੀ.ਐਨ.ਓ. ਰਵੀ ਕਾਂਤ, ਹਰਸਿਮਰਨਜੀਤ ਸਿੰਘ, ਇੰਦਰਜੀਤ ਸਿੰਘ, ਲਲਿਤ ਮੋਹਨ, ਆਸ਼ੂਤੋਸ਼ ਮਿਨਹਾਸ, ਚਤੁਰ ਸਿੰਘ, ਚੰਦਰ ਸ਼ੇਖਰ, ਵਿਕਾਸ ਗਾਂਧੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤ ਵਲੋਂ 'ਨਸ਼ਾ ਛੱਡੋ ਅਭਿਆਨ' ਤਹਿਤ ਕੱਢੀ ਰੈਲੀ ਅਗਲੀ ਖ਼ਬਰ ਅਯੁੱਧਿਆ ਨਗਰੀ 'ਚ ਰਾਮ ਮੰਦਰ ਬਣੇ ਨੂੰ ਦੋ ਸਾਲ ਹੋਏ ਪੂਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।