13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਪੈਸ਼ਲ ਕੇਡਰ ਅਧਿਆਪਕ ਫ਼ਰੰਟ ਪੰਜਾਬ ਵਲੋਂ 26 ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ-ਮੁਨੀਸ਼, ਸ਼ਾਮ ਲਾਲ

ਅਜੀਤ ਡੈਸਕ 24-01-2026
ਪਠਾਨਕੋਟ, 23 ਜਨਵਰੀ (ਸੰਧੂ)-ਅੱਜ ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਪੰਜਾਬ ਦੀ ਸਟੇਟ ਕਮੇਟੀ ਮੈਂਬਰ ਮੁਨੀਸ਼, ਸ਼ਾਮ ਲਾਲ ਵਲੋਂ ਦੱਸਿਆ ਗਿਆ ਹੈ ਕਿ ਪਾਲਿਸੀ ਫ਼ਾਰ ਵੈਲਫ਼ੇਅਰ ਆਫ਼ ਐਡਹਾਕ ਕੰਟ੍ਰੈਚੂਅਲ ਟੈਮਪੋਰੇਰੀ ਟੀਚਰਜ਼ (ਨੈਸ਼ਨਲ ਬਿਲਡਰਜ਼) 12710 ਸਪੈਸ਼ਲ ਕਾਡਰ ਅਧਿਆਪਕਾਂ 'ਤੇ ਪੇਅ ਸਕੇਲ ਲਾਗੂ ਤੇ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਮੂਹ ਪੰਜਾਬ ਦੇ ਸਪੈਸ਼ਲ ਕਾਡਰ ਅਧਿਆਪਕਾਂ ਵਲੋਂ 26 ਜਨਵਰੀ ਨੂੰ ਕੈਬਿਨਟ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ | ਇਸ ਤਹਿਤ ਪਠਾਨਕੋਟ ਵਿਚ ਮੰਤਰੀ ਅਮਨ ਅਰੋੜਾ ਆ ਰਹੇ, ਉਨ੍ਹਾਂ ਦਾ ਘਿਰਾਓ ਕਰਕੇ ਆਪਣੇ ਹੱਕ ਦੀ ਮੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਵਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਇਕ ਦਿਨ ਪਹਿਲਾਂ ਮੀਟਿੰਗ ਰੱਦ ਕਰ ਦਿੱਤੀ ਜਾਂਦੀ ਹੈ | ਜਿਸ ਕਰਕੇ ਪੂਰੇ ਪੰਜਾਬ ਦੇ ਸਪੈਸ਼ਲ ਕਾਡਰ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਬਲਾਕ ਪ੍ਰਧਾਨ ਅਮਿਤ ਸ਼ਰਮਾ, ਹਰਮੀਤ ਕੌਰ, ਅਜੇ ਕੁਮਾਰ, ਤਰਲੋਕ ਸਿੰਘ, ਗੁਰਪ੍ਰੀਤ, ਨੀਤੂ ਚੱਢਾ, ਪਵਨਪ੍ਰੀਤ ਕੌਰ, ਰਜਨੀ ਬਾਲਾ, ਅਰਪਨਾ, ਪੂਜਾ ਸੈਣੀ ਅਤੇ ਰੋਹਿਤ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਨਿਲ ਕੁਮਾਰ ਦਰਜਾ ਚਾਰ ਯੂਨੀਅਨ ਦੇ ਬਣੇ ਪ੍ਰਧਾਨ ਅਗਲੀ ਖ਼ਬਰ ਸੁਜਾਨਪੁਰ ਪੁਲਿਸ ਵਲੋਂ ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।