16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੜਕ 'ਤੇ ਖੜ੍ਹੀ ਐਂਬੂਲੈਂਸ 'ਚ ਕੰਡੇ 'ਤੇ ਹੈਰੋਇਨ ਤੋਲ ਰਹੇ 3 ਕਾਬੂ

ਪੁਲਿਸ ਅਧਿਕਾਰੀਆਂ ਦੀ ਹਿਰਾਸਤ 'ਚ ਦੋਸ਼ੀ ਨੌਜਵਾਨ ਤੇ ਐਂਬੂਲੈਂਸ | ਅਜੀਤ ਤਸਵੀਰ <br/> 22-01-2026
ਬਟਾਲਾ, 21 ਜਨਵਰੀ (ਰਾਕੇਸ਼ ਰੇਖੀ)-ਸੜਕ 'ਤੇ ਖੜੀ ਐਂਬੂਲੈਂਸ 'ਚ ਕੰਪਊਟਰ ਕੰਡੇ 'ਤੇ ਹੈਰੋਇਨ ਤੋਲ ਰਹੇ 3 ਨੌਜਵਾਨਾਂ ਨੂੰ ਪੁਲਿਸ ਨੇ ਰੰਗੇ ਹੱਥੀ 8 ਗਿ੍ਫ਼ਤਾਰ ਕਰ ਲਿਆ | ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ | ਜਦੋਂ ਪੁਲਿਸ ਟੀਮ ਕਾਹਲਾਂਵਾਲੀ ਨੇੜੇ ਨਵੇਂ ਬਣੇ ਬਾਈਪਾਸ ਜਾ ਰਹੀ ਸੀ ਤਾਂ ਕਾਹਲਾਂਵਾਲੀ ਨੇੜੇ ਸ਼ੱਕੀ ਹਾਲਤ 'ਚ ਖੜ੍ਹੀ ਇਕ ਐਂਬੂਲੈਸ ਨੂੰ ਦੇਖ ਕੇ ਪੁਲਿਸ ਐਂਬੂਲੈਂਸ ਦੀ ਜਾਂਚ ਲਈ ਰੁਕ ਗਈ | ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਐਬੂਲੈਂਸ ਨੂੰ ਚੈੱਕ ਕੀਤਾ ਗਿਆ ਤਾਂ ਡਰਾਈਵਾਰ ਕੈਬਿਨ ਵਿਚ ਕੋਈ ਵੀ ਮੌਜੂਦ ਨਹੀ ਸੀ | ਜਦੋਂ ਐਂਬੂਲੈਂਸ ਦਾ ਪਿਛਲਾ ਦਰਵਾਜਾ ਖੋਲਿਆ ਗਿਆ ਤਾਂ ਤਿੰਨ ਨੌਜਵਾਨ ਸੀਟ 'ਤੇ ਬੈਠ ਕੇ ਸਾਹਮਣੇ ਰੱਖੇ ਬੈਂਚ 'ਤੇ ਕੰਪਿਊਟਰ ਕੰਡੇ ਨਾਲ ਹੈਰੋਇਨ ਤੋਲ ਰਹੇ ਸਨ | ਪੁਲਿਸ ਨੇ ਤੰਰੁਤ ਉਨ੍ਹਾਂ ਨੂੰ ਕਾਬੂ ਕਰ ਲਿਆ | ਉਨ੍ਹਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਾਹਲਾਂਵਾਲੀ, ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਬਦਾਲ ਅਤੇ ਰੌਬਿਨ ਮਸੀਹ ਪੁੱਤਰ ਸਾਬਰ ਮਸੀਹ ਵਾਸੀ ਖਾਸਾਂਵਾਲੀ ਦੇ ਤੌਰ 'ਤੇ ਕੀਤੀ ਗਈ ਹੈ | ਪੁਲਿਸ ਨੇ ਉਨ੍ਹਾਂ ਤੋਂ 10 ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ | ਉਨ੍ਹਾਂ ਦੀ ਐਂਬੂਲੈਸ ਪੀ.ਬੀ.11-ਸੀਵੀ-7110 ਵੀ ਜ਼ਬਤ ਕਰ ਲਈ ਗਈ ਹੈ | ਦੱਸਿਆ ਗਿਆ ਹੈ ਕਿ ਇਸ ਐਂਬੂਲੈਂਸ ਦੁਆਰਾ ਪਿੰਡਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ |
ਪਿਛਲੀ ਖ਼ਬਰ -ਮਾਮਲਾ ਕਲੇਰ ਖੁਰਦ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ ਸੰਬੰਧੀ- ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਟਵਾਰ ਤ... ਅਗਲੀ ਖ਼ਬਰ ਪਿੰਡ ਮੂਲਿਆਂਵਾਲ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।