16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸ੍ਰੀ ਰਾਮ ਕਲੱਬ ਘਰੋਟਾ ਵਲੋਂ ਭਗਵਤੀ ਜਾਗਰਣ ਅੱਜ

ਅਜੀਤ ਡੈਸਕ 22-01-2026
ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਜੈ ਸ੍ਰੀ ਰਾਮ ਕਲੱਬ ਘਰੋਟਾ ਦੀ ਅਗਵਾਈ ਹੇਠ ਤੀਸਰਾ ਭਗਵਤੀ ਜਾਗਰਨ ਮਿਤੀ 22 ਜਨਵਰੀ ਨੂੰ ਪੂਰੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਧਾਰਮਿਕ ਸਮਾਗਮ ਨੂੰ ਲੈ ਕੇ ਪਿੰਡ ਤੇ ਆਲੇ-ਦੁਆਲੇ ਦੇ ਇਲਾਕੇ 'ਚ ਵਿਸ਼ੇਸ਼ ਉਤਸ਼ਾਹ ਵੇਖਿਆ ਜਾ ਰਿਹਾ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਸਮਾਗਮ ਦੇ ਆਯੋਜਕ ਹੀਰਾ ਲਾਲ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਮਹਿਲਾ ਮੰਡਲੀ ਵਲੋਂ ਕੀਰਤਨ ਤੇ ਭਜਨਾਂ ਦੇ ਗੁਣਗਾਨ ਨਾਲ ਹੋਵੇਗੀ | ਜਿਸ ਰਾਹੀਂ ਮਾਂ ਭਗਵਤੀ ਦੀ ਮਹਿਮਾ ਗਾਈ ਜਾਵੇਗੀ | ਉਪਰੰਤ ਦੁਪਹਿਰ 1 ਵਜੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸੰਗਤਾਂ ਲਈ ਪ੍ਰਸ਼ਾਦ ਵਰਤਾਇਆ ਜਾਵੇਗਾ | ਇਸ ਮੌਕੇ ਹਰਨਾਮ ਦਾਸ, ਕਿ੍ਪਾਲ ਸਿੰਘ, ਗੁਰਦੇਵ ਸਿੰਘ, ਜਗਦੀਸ਼ ਰਾਜ, ਰੋਹਿਤ ਕੁਮਾਰ, ਅੰਕੁਸ਼ ਸਲਾਰੀਆ, ਗੁਲਜ਼ਾਰ ਸਿੰਘ, ਰਾਜ ਕੁਮਾਰ ਰਾਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੁਨੇਰਾ-ਸੁਲਿਆਲੀ ਸੰਪਰਕ ਮਾਰਗ 'ਤੇ ਪਾਣੀ ਦੀ ਨਿਕਾਸੀ ਪੁਲੀ ਬੰਦ ਹੋਣ 'ਤੇ ਲੋਕਾਂ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਦੂਜੀ ਰਿਹਰਸਲ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।