ਘਰੋਟਾ, 20 ਜਨਵਰੀ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਦਿਹਾਤੀ ਮੰਡਲ ਵਲੋਂ ਨਵ-ਨਿਯੁਕਤ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਪੰਮੀ ਤੇ ਉਦਯੋਗਿਕ ਸੈੱਲ ਦੇ ਪ੍ਰਧਾਨ ਰਾਜਿੰਦਰ ਅੰਦੋਤਰਾ ਦੀ ਨਿਯੁਕਤੀ 'ਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ | ਇਹ ਪ੍ਰੋਗਰਾਮ ਮੰਡਲ ਪ੍ਰਧਾਨ ਪ੍ਰਵੀਨ ਕਟੋਚ ਦੀ ਅਗਵਾਈ ਹੇਠ ਕੌਂਤਰਪੁਰ ਵਿਖੇ ਮੰਡਲ ਦਫ਼ਤਰ ਵਿਖੇ ਕੀਤਾ ਗਿਆ | ਇਸ ਮੌਕੇ ਮੰਡਲ ਪ੍ਰਧਾਨ ਪ੍ਰਵੀਨ ਕਟੋਚ ਨੇ ਕਿਹਾ ਕਿ ਨਰਿੰਦਰ ਸਿੰਘ ਪੰਮੀ ਤੇ ਰਾਜਿੰਦਰ ਅੰਦੋਤਰਾ ਨੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਦੀਆਂ ਸੰਗਠਨਾਤਮਿਕ ਸਮਰੱਥਾਵਾਂ ਭਵਿੱਖ 'ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੀਆਂ | ਮੰਡਲ ਪ੍ਰਧਾਨ ਨੇ ਦੋਵਾਂ ਆਗੂਆਂ ਦਾ ਜ਼ਿਲ੍ਹਾ ਪੱਧਰ 'ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਣ ਲਈ ਧੰਨਵਾਦ ਕੀਤਾ, ਜਿਨ੍ਹਾਂ 'ਚ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਹਲਕਾ ਵਿਧਾਇਕ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਅਤੇ ਪਾਰਟੀ ਸ਼ਾਮਿਲ ਹਨ | ਉੱਧਰ ਨਵ-ਨਿਯੁਕਤ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਪੰਮੀ ਤੇ ਉਦਯੋਗਿਕ ਸੈੱਲ ਦੇ ਪ੍ਰਧਾਨ ਰਾਜਿੰਦਰ ਅੰਦੋਤਰਾ ਨੇ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ | ਸਨਮਾਨ ਸਮਾਗਮ ਮੌਕੇ ਭਾਜਪਾ ਆਗੂ ਠਾਕੁਰ ਸੁਭਾਸ਼ ਸਿੰਘ, ਹਰੀ ਨੰਬਰਦਾਰ, ਪੰਕਜ ਠਾਕੁਰ, ਰਾਜ ਕੁਮਾਰ, ਜਨਰਲ ਸਕੱਤਰ ਪਰਮਜੀਤ ਸੈਣੀ, ਗੋਲਡੀ, ਪ੍ਰਵੀਨ ਕੁਮਾਰ, ਡਾ: ਪ੍ਰਬੋਧ ਚੰਦਰ, ਨਰਿੰਦਰ ਸ਼ਰਮਾ, ਸੰਜੀਵ ਮਹਾਜਨ, ਰਜਿੰਦਰ ਮਿਨਹਾਸ, ਜਸਵੰਤ ਸੈਣੀ, ਬਿਸ਼ਨ ਕਟੋਚ, ਬਲਵਿੰਦਰ ਮੰਗਾ, ਸੁਲੱਖਣ ਕੁਮਾਰ, ਸੁਲੱਖਣ ਕੁਮਾਰ ਆਦਿ ਹਾਜ਼ਰ ਸਨ |