25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਟੈਕਸੇਸ਼ਨ ਬਾਰ ਐਸੋਸੀਏਸ਼ਨ ਵਲੋਂ ਸਾਲਾਨਾ ਮੀਟਿੰਗ <br/>

ਅਜੀਤ ਡੈਸਕ 21-01-2026
ਪਠਾਨਕੋਟ, 20 ਜਨਵਰੀ (ਸੰਧੂ)-ਟੈਕਸੇਸ਼ਨ ਬਾਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਨੇ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਮੀਟਿੰਗ ਕੀਤੀ | ਜਿਸ ਦੀ ਪ੍ਰਧਾਨਗੀ ਮੌਜੂਦਾ ਪ੍ਰਧਾਨ ਐਡਵੋਕੇਟ ਚੰਦਰ ਪ੍ਰਕਾਸ਼ ਜੰਡਿਆਲ ਨੇ ਕੀਤੀ | ਟੈਕਸੇਸ਼ਨ ਨਾਲ ਜੁੜੇ ਜ਼ਿਲ੍ਹੇ ਦੇ ਸਾਰੇ ਸੀ.ਏ. ਅਤੇ ਵਕੀਲ ਮੀਟਿੰਗ 'ਚ ਸ਼ਾਮਿਲ ਹੋਏ | ਚੋਣ ਪ੍ਰਕਿਰਿਆ ਨੂੰ ਸਮਾਪਤ ਕਰਨ ਤੋਂ ਪਹਿਲਾਂ, ਪ੍ਰਧਾਨ ਚੰਦਰ ਪ੍ਰਕਾਸ਼ ਜੰਡਿਆਲ ਨੇ ਆਪਣੇ ਕਾਰਜਕਾਲ ਦੌਰਾਨ ਆਪਣੇ ਕੰਮ ਦਾ ਵਿਸਥਾਰ ਪੂਰਵਕ ਵੇਰਵਾ ਦਿੱਤਾ | ਇਸ ਤੋਂ ਬਾਅਦ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ, ਐਡਵੋਕੇਟ ਬੀ.ਕੇ. ਬੇਰੀ ਨੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ | ਸਾਬਕਾ ਪ੍ਰਧਾਨ ਸੀ.ਏ. ਪਵਨ ਅਰੋੜਾ ਨੇ ਸੀ.ਏ. ਪ੍ਰੇਮ ਅਰੋੜਾ ਨੂੰ ਪ੍ਰਧਾਨ ਦੇ ਅਹੁਦੇ ਲਈ ਸਮਰਥਨ ਦਿੱਤਾ | ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ | ਨਵ-ਨਿਯੁਕਤ ਪ੍ਰਧਾਨ ਪ੍ਰੇਮ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਸਮਾਂ ਚੁਣੌਤੀ ਪੂਰਨ ਹੈ, ਕਿਉਂਕਿ ਮਸ਼ੀਨੀ ਯੁੱਗ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੰਮ ਦਾ ਦਾਇਰਾ ਵਧਾ ਦਿੱਤਾ ਹੈ | ਇਸ ਲਈ ਉਹ ਭਵਿੱਖ ਵਿਚ ਐਸੋਸੀਏਸ਼ਨ ਨੂੰ ਦਰਪੇਸ਼ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਲਈ ਸਾਰੇ ਮੈਂਬਰਾਂ ਨਾਲ ਚਟਾਨ ਵਾਂਗ ਖੜ੍ਹੇ ਹੋਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਸੀ.ਏ. ਪੰਕਜ ਮਹਾਜਨ, ਸੀ.ਏ. ਨਿਪੁਨ ਗੁਪਤਾ, ਸੀ.ਏ. ਅਨਿਲ ਵਾਸੂਦੇਵ, ਐਡਵੋਕੇਟ ਲਲਿਤ ਮਹਾਜਨ, ਐਡਵੋਕੇਟ ਜਗਦੀਸ਼ ਰਾਜ ਗੁਪਤਾ, ਐਡਵੋਕੇਟ ਰਾਕੇਸ਼ ਕਪਿਲਾ, ਐਡਵੋਕੇਟ ਕਮਲ ਮਹਾਜਨ, ਐਡਵੋਕੇਟ ਸੰਜੇ ਅਗਰਵਾਲ, ਐਡਵੋਕੇਟ ਅਭਿਨਵ ਜੰਡਿਆਲ, ਐਡਵੋਕੇਟ ਸਚਿਨ ਮਹਾਜਨ, ਐਡਵੋਕੇਟ ਮੋਹਿਤ ਮਹਾਜਨ, ਸੀ.ਏ. ਰਾਕੇਸ਼ ਮਲਹੋਤਰਾ, ਸੀ.ਏ. ਨੀਰਜ ਜਤਵਾਨੀ, ਸੀ.ਏ. ਜੇ.ਕੇ. ਖੋਸਲਾ, ਸੀ.ਏ. ਅਸ਼ਵਨੀ ਸ਼ਰਮਾ, ਸੀ.ਏ. ਵੈਬਵ ਅਗਰਵਾਲ, ਸੀ.ਏ. ਸੁਖਦੀਪ ਆਹੂਜਾ, ਸੀ.ਏ. ਪੁਲਕਿਤ ਗੁਪਤਾ, ਐਡਵੋਕੇਟ ਲਵਨੀਸ਼ ਮਹਾਜਨ, ਐਡਵੋਕੇਟ ਗੁਰਪ੍ਰੀਤ ਸਿੰਘ, ਸੀ.ਏ. ਅਨੁਜ ਮਹਾਜਨ, ਨੀਰਜ ਮਹਾਜਨ, ਮਾਨਿਕ ਮਹਾਜਨ, ਵਿਕਾਸ ਮਨਸੋਤਰਾ, ਰਿਸ਼ਵ ਅਗਰਵਾਲ, ਮੋਹਿਤ ਮਹਾਜਨ ਅਤੇ ਗੌਤਮ ਅਗਰਵਾਲ ਹਾਜ਼ਰ ਸਨ |

ਪਿਛਲੀ ਖ਼ਬਰ ਗਣਤੰਤਰ ਦਿਵਸ ਲਈ ਪਠਾਨਕੋਟ ਪੁਲਿਸ ਅਲਰਟ 'ਤੇ <br/> ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਦੀ ਵਿਦਿਆਰਥਣ ਸੀਰਤ ਲੂਨਾ ਨੇ ਰਾਸ਼ਟਰੀ ਪੱਧਰ 'ਤੇ ਜਿੱਤਿਆ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।