ਸ਼ਾਹਪੁਰ ਕੰਢੀ, 20 ਜਨਵਰੀ (ਰਣਜੀਤ ਸਿੰਘ)-ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ਚੇਅਰਮੈਨ ਸਤੀਸ਼ ਨੈਬ ਦੀ ਅਗਵਾਈ ਹੇਠ ਬਾਵਾ ਲਾਲ ਦਿਆਲ ਮੰਦਿਰ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਬਾਵਾ ਲਾਲ ਦਿਆਲ ਸਭਾ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਸਬੰਧ 'ਚ ਪੰਜ ਸੰਧਿਆ ਫੇਰੀਆਂ ਕੱਢੀਆਂ ਗਈਆਂ | ਅੱਜ ਮੰਦਿਰ ਵਿਖੇ ਸਵੇਰੇ 9 ਵਜੇ ਹਵਨਯੱਗ ਕੀਤਾ ਗਿਆ | 10 ਵਜੇ ਸੁੰਦਰ ਕਾਂਡ ਦਾ ਪਾਠ ਫਿਰ ਮਹਿਲਾ ਮੰਡਲ ਵਲੋਂ 1 ਵਜੇ ਤੱਕ ਮਹਾਰਾਜ ਦੇ ਗੁਣ ਗਾਇਣ ਕੀਤੇ ਗਏ | ਆਰਤੀ ਦੀ ਸਮਾਪਤੀ ਤੋਂ ਬਾਅਦ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਵਰਿੰਦਰ ਤੁਲੀ, ਕਸਤੂਰੀ ਲਾਲ, ਸੁਰਿੰਦਰ ਕੁਮਾਰ, ਵਿਜੇ ਸ਼ਰਮਾ, ਰਾਜੀਵ ਮਹਾਜਨ, ਨੀਰਜ ਕੁਮਾਰ, ਅਮਨ ਸ਼ਰਮਾ, ਮਨਮੋਹਨ ਸਿੰਘ, ਪ੍ਰਸ਼ੋਤਮ ਕੁਮਾਰ, ਅਮਨ ਸ਼ਰਮਾ, ਸੁਰਿੰਦਰ ਪੰਡਿਤ ਅਤੇ ਰਮਨ ਕੁਮਾਰ ਆਦਿ ਹਾਜ਼ਰ ਸਨ |