25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਿਡਜ਼ ਗਲੈਕਸੀ ਪ੍ਰੀ-ਪ੍ਰਾਇਮਰੀ ਵਿੰਗ ਵਿਖੇ ਬੱਚਿਆਂ ਦਾ ਰਸਮੀ ਆਰੰਭ <br/>

ਡਿਪਸ ਵਿਖੇ ਕਿਡਜ਼ ਗਲੈਕਸੀ ਪ੍ਰੀ-ਪ੍ਰਾਇਮਰੀ ਵਿੰਗ ਵਿਖੇ ਬੱਚਿਆਂ ਦੇ ਰਸਮੀ ਆਰੰਭ ਹਵਨਯੱਗ ਕਰਦੇ ਹੋਏ ਸਕੂਲ ਸਟਾਫ਼ | ਤਸਵੀਰ : ਸੰਜੀਵ ਗੁਪਤਾ <br/> 21-01-2026
ਘਰੋਟਾ, 20 ਜਨਵਰੀ (ਸੰਜੀਵ ਗੁਪਤਾ)-ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਿਡਜ਼ ਗਲੈਕਸੀ ਪ੍ਰੀ-ਪ੍ਰਾਇਮਰੀ ਵਿੰਗ ਦਾ ਰਸਮੀ ਆਰੰਭ ਕੀਤਾ ਗਿਆ | ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਮਹਾਰਾਜ ਤੇ ਮੱਠ ਦੇ ਸਕੱਤਰ ਦਿਨੇਸ਼ ਸ਼ਾਸਤਰੀ ਦੀ ਮੌਜੂਦਗੀ 'ਚ ਤੇ ਸਕੂਲ ਦੇ ਪਿ੍ੰਸੀਪਲ ਡਾ: ਵੰਦਨਾ ਮਹਾਜਨ ਦੀ ਪ੍ਰਧਾਨਗੀ ਹੇਠ ਕਿੰਡਰਗਾਰਟਨ ਦੇ ਬੱਚਿਆਂ ਨੂੰ ਰਸਮੀ ਤੌਰ 'ਤੇ ਉਨ੍ਹਾਂ ਦੀਆਂ ਕਲਾਸਾਂ 'ਚ ਬਿਠਾਇਆ ਗਿਆ | ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੇ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਤੇ ਮੁੱਲ-ਆਧਾਰਿਤ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ | ਆਪਣੇ ਅਸ਼ੀਰਵਾਦ 'ਚ ਸਵਾਮੀ ਸਦਾਨੰਦ ਨੇ ਕਿਹਾ ਕਿ ਬਚਪਨ 'ਚ ਪਾਈ ਗਈ ਸਹੀ ਦਿਸ਼ਾ ਤੇ ਕਦਰਾਂ-ਕੀਮਤਾਂ ਜੀਵਨ ਲਈ ਇਕ ਮਜ਼ਬੂਤ ਨੀਂਹ ਰੱਖਦੀਆਂ ਹਨ | ਸਕੱਤਰ ਦਿਨੇਸ਼ ਸ਼ਾਸਤਰੀ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ | ਅੰਤ 'ਚ ਪਿ੍ੰਸੀਪਲ ਡਾ: ਵੰਦਨਾ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਿਡਜ਼ ਗਲੈਕਸੀ ਰਾਹੀਂ ਬੱਚਿਆਂ ਨੂੰ ਖ਼ੁਸ਼ੀ ਭਰੀ, ਸੁਰੱਖਿਅਤ ਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ |

ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟ ਨੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਭਗਵਾਧਾਰੀ ਪਰਿਵਾਰ ਵਲੋਂ ਰਾਮਨੌਮੀ ਮੌਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।