ਸ਼ਾਹਪੁਰ ਕੰਢੀ, 20 ਜਨਵਰੀ (ਰਣਜੀਤ ਸਿੰਘ)-ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਉਤਸਵ 'ਤੇ ਭਗਵਧਾਰੀ ਪਰਿਵਾਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ | ਅੱਜ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਪੁਰਾਤਨ ਕਿਲੇ ਵਾਲੀ ਮੰਦਿਰ ਪਹੁੰਚ ਕੇ ਪ੍ਰਧਾਨ ਸੰਜੀਵ ਮਹਾਜਨ ਤੇ ਕਮੇਟੀ ਮੈਂਬਰਾਂ ਨੰੂ ਯਾਤਰਾ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ | ਭਗਵਧਾਰੀ ਪਰਿਵਾਰ ਮੈਂਬਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਹਨੂਮਾਨ ਮੰਦਿਰ ਗੁਸਾਈਾਪੁਰ ਤੋਂ ਸ਼ੁਰੂ ਹੋ ਕੇ ਖਾਨਪੁਰ, ਮਨਵਾਲ, ਪੰਗੋਲੀ ਚੌਕ ਤੋਂ ਹੁੰਦੀ ਹੋਈ ਲਕਛਮੀ ਨਰਾਇਣ ਮੰਦਿਰ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਸਮਾਪਤ ਹੋਵੇਗੀ | ਪ੍ਰਧਾਨ ਸੰਜੀਵ ਗੁਪਤਾ ਨੇ ਭਰੋਸਾ ਦਿੱਤਾ ਕਿ ਇਸ ਸ਼ੋਭਾ ਯਾਤਰਾ ਦਾ ਪੂਰੀ ਤਨਦੇਹੀ ਨਾਲ ਸਹਿਯੋਗ ਕੀਤਾ ਜਾਵੇਗਾ | ਆਮ ਜਨਤਾ 'ਚ ਇਸ ਸ਼ੋਭਾ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਹੈ | ਇਸ ਮੌਕੇ ਤਰੁਨ ਕੁਮਾਰ, ਦੀਪਕ ਕੁਮਾਰ, ਪੰਕਜ ਕੁਮਾਰ, ਅਸ਼ੋਕ ਸ਼ਰਮਾ, ਪੰਡਿਤ ਗੋਕੁਲ, ਮਨਦੀਪ ਕੁਮਾਰ, ਅਭਿਸ਼ੇਕ, ਨਿਤਿਸ਼ ਅਤੇ ਰੋਹਿਤ ਆਦਿ ਹਾਜ਼ਰ ਸਨ |