ਪਿੰਡ ਕੋਟਲਾ ਜੱਟਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ
ਜਖਵਾਲੀ, 25 ਅਕਤੂਬਰ (ਨਿਰਭੈ ਸਿੰਘ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਵਿਚ ਖੇਡ ਭਾਵਨਾ ਪੈਦਾ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸੇ ਉਦੇਸ਼ ਤਹਿਤ ਅੱਜ ਖੇਡ ਵਿਭਾਗ ਵਲੋਂ ਬਲਾਕ ਸਰਹਿੰਦ ਦੇ ਪਿੰਡ ਕੋਟਲਾ ਜੱਟਾਂ ਵਿਖੇ ਖੇਡ ਜਾਗਰੂਕਤਾ ਅਤੇ ਖੇਡ ਪ੍ਰੇਰਨਾ ਪ੍ਰੋਗਰਾਮ ਕਰਵਾਇਆ ਗਿਆ।
ਅਜੀਤ ਡੈਸਕ
26-10-2026