23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਖੇਤ ’ਚ ਪਰਾਲੀ ਦੇ ਟਰਾਲੇ ਨੂੰ ਲੱਗੀ ਅੱਗ, ਟਾਇਰ ਸੜ ਕੇ ਸੁਆਹ

ਸੰਘੋਲ 22 ਅਕਤੂਬਰ (ਪਰਮਵੀਰ ਸਿੰਘ ਧਨੋਆ)- ਪਿੰਡ ਬੌੜ ਦੇ ਖੇਤਾਂ ਵਿਚ ਪਰਾਲੀ ਦੇ ਲੱਦੇ ਟਰਾਲੇ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ।

ਅਜੀਤ ਡੈਸਕ 23-10-2026
ਸੰਘੋਲ 22 ਅਕਤੂਬਰ (ਪਰਮਵੀਰ ਸਿੰਘ ਧਨੋਆ)- ਪਿੰਡ ਬੌੜ ਦੇ ਖੇਤਾਂ ਵਿਚ ਪਰਾਲੀ ਦੇ ਲੱਦੇ ਟਰਾਲੇ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ। ਇਸ ਅੱਗ ਨਾਲ ਬੇਸ਼ੱਕ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਲੇਕਿਨ ਟਰਾਲੇ ਦੇ ਟਾਇਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਪਰਾਲੀ ਦੀਆਂ ਗੰਢਾਂ ਬਣਾਉਣ ਤੇ ਗੰਢਾਂ ਟਰਾਲੇ ਵਿਚ ਲੱਦਣ ਤੋਂ ਬਾਅਦ, ਟਰਾਲੀ ਖੇਤ ਵਿਚੋਂ ਬਾਹਰ ਕੱਢੀ ਜਾ ਰਹੀ ਸੀ ਤਾਂ ਟਰਾਲੇ ਵਿਚ ਲੱਦੀਆਂ ਗੰਢਾਂ ਖੇਤ ਵਿਚੋਂ ਲੰਘਦੀਆਂ ਤਾਰਾਂ ਨਾਲ ਲੱਗ ਗਈਆਂ, ਜਿਸ ਦੇ ਸਿੱਟੇ ਵਜੋਂ ਗੰਢਾਂ ਨੂੰ ਅੱਗ ਲੱਗ ਗਈ, ਜੋ ਕੁਝ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਗਈ। ਇਸ ਦੌਰਾਨ ਪੀੜਤ ਪੱਖ ਵਲੋਂ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ ਅਤੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਲੋਕਾਂ ਨੇ ਫੁਰਤੀ ਤੋਂ ਕੰਮ ਲੈਂਦਿਆਂ ਜੇ. ਸੀ. ਬੀ. ਤੇ ਹੋਰ ਟਰੈਕਟਰ ਦੀ ਮੱਦਦ ਨਾਲ ਟਰੈਕਟਰ ਤਾਂ ਟਰਾਲੇ ਤੋਂ ਵੱਖ ਕਰ ਲਿਆ ਕਿਉਂਕਿ ਟਰਾਲਾ ਜ਼ਿਆਦਾ ਵੱਡਾ ਹੋਣ ਕਰਕੇ ਉਸ ਨੂੰ ਪਾਸੇ ਕਰਨ ਵਿਚ ਕਾਫ਼ੀ ਦਿੱਕਤ ਆ ਰਹੀ ਸੀ, ਪਰ ਟਰਾਲੇ ਦੇ ਟਾਇਰ ਤੇ ਹੋਰ ਸਾਮਾਨ ਬੁਰੀ ਤਰ੍ਹਾਂ ਨੁਕਸਨਿਆਂ ਗਿਆ। ਸਮਾਂ ਰਹਿੰਦੇ ਟਰਾਲੇ ਤੋਂ ਵੱਖ ਕਰ ਲਏ ਜਾਣ ਕਾਰਨ ਟਰੈਕਟਰ ਦਾ ਬਚਾਅ ਹੋ ਗਿਆ। ਦੱਸ ਦਈਏ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਪਿੰਡ ਭਾਮੀਆਂ ਵਿਖੇ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਪਾਵਰਕਾਮ ਦੀ ਨੀਵੀਆਂ ਲਟਕਦੀਆਂ ਤਾਰਾਂ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਸਾਬਤ ਹੋ ਰਹੀਆਂ ਹਨ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਮੌਤ ਅਗਲੀ ਖ਼ਬਰ ਬੋਰਡ ਦੀ ਸਾਈਟ ਠੀਕ ਢੰਗ ਨਾਲ ਨਾ ਚੱਲਣ ਕਾਰਨ ਸਕੂਲਾਂ ਦੇ ਪ੍ਰਿੰਸੀਪਲ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।